ਬਾਰੂਦੀ ਸੁਰੰਗ ਧਮਾਕੇ ਵਿੱਚ ਮਾਲੀ ਦੇ 3 ਫੌਜੀਆਂ ਦੀ ਮੌਤ

ਬਮਾਕੋ, 23 ਜਨਵਰੀ(ਸ.ਬ.) ਮਾਲੀ ਦੀ ਰਾਜਧਾਨੀ ਬਮਾਕੋ ਦੇ ਅਸ਼ਾਂਤ ਉਤਰੀ ਇਲਾਕੇ ਵਿੱਚ ਇਕ ਬਾਰੂਦੀ ਸੁਰੰਗ ਵਿੱਚ ਧਮਾਕਾ ਹੋਣ ਕਾਰਨ ਮਾਲੀ ਦੇ 3 ਫੌਜੀਆਂ ਦੀ ਮੌਤ ਹੋ ਗਈ ਅਤੇ ਚੌਥਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਇਹ ਸਾਰੇ ਫੌਜੀ ਉਸ ਵਾਹਨ ਵਿੱਚ ਸਵਾਰ ਸਨ, ਜੋ ਨੂੰ ਬਾਰੂਦੀ ਸੁਰੰਗ ਵਿੱਚ ਧਮਾਕੇ ਦੀ       ਲਪੇਟ ਵਿਚ ਆ ਗਿਆ| ਫੌਜ ਨੇ ਦੱਸਿਆ ਕਿ ਇਹ ਘਟਨਾ ਗੋਸਸੀ ਦੇ ਨੇੜੇ ਵਾਪਰੀ| ਉਨ੍ਹਾਂ ਦੱਸਿਆ ਕਿ ਮਾਰੇ ਗਏ ਫੌਜੀ ਉਤਰ ਵਿੱਚ ਸਥਿਤ ਵਿਸ਼ਾਲ ਰੇਗਿਸਤਾਨ ਦੇ ਮੁੱਖ ਸ਼ਹਿਰ ਗਾਓ ਵੱਲ ਜਾ ਰਹੇ ਜਵਾਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਸਨ|
ਮਾਲੀ ਦੇ ਉਤਰ ਵਿੱਚ ਤੁਰੇਕ ਦੀ ਲੀਡਰਸ਼ਿਪ ਵਾਲੇ ਬਾਗੀਆਂ ਅਤੇ ਅਲਕਾਇਦਾ ਨਾਲ ਸੰਬੰਧ ਰੱਖਣ ਵਾਲੇ ਜੇਹਾਦੀ ਸਮੂਹਾਂ ਨੇ ਸਾਲ 2012 ਵਿੱਚ ਕਬਜ਼ਾ ਕਰ ਲਿਆ ਸੀ| ਬਾਗੀਆਂ ਨੂੰ ਇਕ ਪਾਸੇ ਕਰ ਕੇ ਇਸਲਾਮੀਆਂ ਨੇ ਇਸ ਤੇ ਪੂਰਨ ਰੂਪ ਨਾਲ ਕੰਟਰੋਲ ਕਰ ਲਿਆ ਪਰ ਜਨਵਰੀ 2013 ਵਿੱਚ ਫਰਾਂਸ ਦੀ ਅਗਵਾਈ ਵਿੱਚ ਫੌਜੀ ਮੁਹਿੰਮ ਦੌਰਾਨ ਵੱਡੇ ਪੱਧਰ ਤੇ ਇਸਲਾਮੀਆਂ ਦੇ ਕੰਟਰੋਲ ਨੂੰ ਕਮਜ਼ੋਰ ਕਰ ਦਿੱਤਾ ਗਿਆ ਸੀ, ਇੱਥੇ ਸ਼ਾਂਤੀ ਸਮਝੌਤੇ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਿਆ ਅਤੇ ਬਾਗੀ ਅਜੇ ਵੀ ਖੇਤਰ ਵਿੱਚ ਸਰਗਰਮ ਹਨ| ਉਤਰ ਵਿੱਚ ਲਗਾਤਾਰ ਹਮਲੇ ਹੁੰਦੇ ਰਹੇ ਹਨ| 2015 ਵਿੱਚ ਬਾਗੀਆਂ ਅਤੇ ਸਰਕਾਰ ਨਾਲ ਸ਼ਾਂਤੀ ਸਮਝੌਤੇ ਤੇ ਦਸਤਖਤ ਕਰਨ ਵਾਲੇ ਸਰਕਾਰ ਸਮਰਥਕ ਬੰਦੂਕਧਾਰੀਆਂ ਦੇ ਇਕ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਕ ਆਤਮਘਾਤੀ ਹਮਲੇ ਵਿੱਚ 77 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਕਰੀਬਨ 120 ਲੋਕ ਜ਼ਖਮੀ ਹੋ ਗਏ ਸਨ|

Leave a Reply

Your email address will not be published. Required fields are marked *