ਬਾਰ ਐਸੋਸੀਏਸ਼ਨ ਵਲੋਂ ਹੜਤਾਲ

ਐਸ ਏ ਐਸ ਨਗਰ,31 ਮਾਰਚ (ਸ.ਬ.) ਜਿਲਾ ਬਾਰ ਐਸੋਸੀਏਸ਼ਨ ਵਲੋਂ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਸੱਦੇ ਉਪਰ ਅੱਜ ਹੜਤਾਲ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਪ੍ਰੈਸ ਸਕੱਤਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਮੁਹਾਲੀ ਬਾਰ ਐਸੋਸੀਏਸਨ ਦੇ ਪ੍ਰਧਾਨ ਅਮਰਜੀਤ ਸਿੰਘ  ਨੇ ਕਿਹਾ ਕਿ ਸਰਕਾਰ ਵੱਲੋਂ ਕੁਝ ਅਜਿਹੇ ਨਿਯਮ ਵਕੀਲਾਂ ਉਪਰ ਥੋਪੇ ਜਾ ਰਹੇ ਹਨ, ਜੋ ਕਿ ਵਕੀਲਾਂ ਦੇ ਕੰਮ ਕਾਜ ਨੂੰ ਕਾਫੀ ਪ੍ਰਭਾਵਿਤ ਕਰਨਗੇ| ਉਹਨਾਂ ਕਿਹਾ ਕਿ ਇਹਨਾਂ ਨਿਯਮਾਂ ਕਾਰਨ ਆਉਣ ਵਾਲੇ ਸਮੇਂ  ਵਿੱਚ ਵਕੀਲਾਂ ਦੀਆਂ ਪ੍ਰੇਸਾਨੀਆਂ ਵੱਧ ਜਾਣਗੀਆਂ|  ਇਸ ਮੌਕੇ ਉਪ ਪ੍ਰਧਾਨ ਗੁਰਦੀਪ ਸਿੰਘ, ਖਜਾਨਚੀ ਸੰਜੀਵ ਮੈਨੀ, ਸਿਮਰਨ ਦੀਪ, ਨਰਪਿੰਦਰ, ਨਟਰਾਜਨ ਕੌਸ਼ਲ, ਪ੍ਰਿਤਪਾਲ, ਗੁਰਦੇਵ, ਹਰਦੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *