ਬਾਰ ਕਲਾਕਾਰਾਂ ਨਾਲ ਵਰਦੀ ਵਿਚ ਪੁਲੀਸ ਨੇ ਕੀਤਾ ਅਸ਼ਲੀਲ ਡਾਂਸ, ਹੋਏ ਮੁਅੱਤਲ

ਜੀਂਦ, 4 ਅਪ੍ਰੈਲ ( ਸ.ਬ.)  ਹਰਿਆਣਾ ਦੇ ਜੀਂਦ ਜੇਲ ਵਿਚ ਹੋਏ ਪੁਲੀਸ ਕਰਮਚਾਰੀਆਂ ਵਲੋਂ ਅਸ਼ਲੀਲ ਡਾਂਸ ਮਾਮਲੇ ਵਿਚ ਸਰਕਾਰ ਨੇ ਕਾਰਵਾਈ ਕੀਤੀ ਹੈ| ਔਰਤ ਕਲਾਕਾਰਾਂ ਨਾਲ ਡਾਂਸ ਕਰਨ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਤੋਂ ਬਾਅਦ ਜੇਲ ਸੁਪਰਡੰਟ ਆਤਮਾਰਾਮ ਅਤੇ ਡਿਪਟੀ ਸੁਪਰਡੰਟ ਸੇਵਾ ਸਿੰਘ ਤੇ ਗਾਜ ਡਿੱਗੀ ਹੈ| ਸਰਕਾਰ ਨੇ ਦੋਨਾਂ ਨੂੰ ਮੁਅੱਤਲ ਕਰ ਦਿੱਤਾ ਹੈ|
ਜ਼ਿਕਰਯੋਗ ਹੈ ਕਿ ਜ਼ਿਲਾ ਜੇਲ ਵਿਚ ਵਿਭਾਗ ਦੁਆਰਾ ਆਯੋਜਿਤ ਕੀਤੇ ਗਏ ਇਕ ਸੰਸਕ੍ਰਿਤਕ ਪ੍ਰੋਗਰਾਮ ਦੇ ਦੌਰਾਨ ਮੁੱਖ ਸਿਪਾਹੀ ਸੱਤਯਵਾਨ ਨੇ ਬਾਰ ਕਲਾਕਾਰਾਂ ਨਾਲ ਡਾਂਸ ਕੀਤਾ ਅਤੇ ਨੋਟ ਵੀ ਵਰਾਏ| ਪੂਰੀ ਘਟਨਾ ਦਾ ਵੀਡੀਓ ਇੰਟਰਨੈਟ ਤੇ ਵਾਇਰਲ ਹੋਣ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਦੇ ਹੋਏ ਸੱਤਿਯਵਾਨ ਨੂੰ ਮੁਅੱਤਲ ਕਰ ਦਿੱਤਾ ਅਤੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ|

Leave a Reply

Your email address will not be published. Required fields are marked *