ਬਾਲਾ ਜੀ ਮਹਾਰਾਜ ਦਾ ਕੀਰਤਨ ਕਰਵਾਇਆ

ਜ਼ੀਰਕਪੁਰ, 15 ਅਗਸਤ (ਪਵਨ ਰਾਵਤ) ਰਵਿੰਦਰਾ ਇਨਕਲੇਵ ਬਲਟਾਨਾ ਜ਼ੀਰਕਪੁਰ ਵਿੱਚ ਬਾਲਾ ਜੀ ਮਹਾਰਾਜ ਦਾ ਕੀਰਤਨ ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਚੰਡੀਗੜ੍ਹ ਵਲੋਂ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ| ਇਸ ਮੌਕੇ ਬਾਲਾ ਜੀ ਮਹਾਰਾਜ ਦੇ ਭਜਨਾਂ ਤੋਂ ਇਲਾਵਾ 72ਵੇਂ ਸੁਤੰਤਰਤਾ ਦਿਵਸ ਤੇ ਦੇਸ਼ ਭਗਤੀ ਦੇ ਗੀਤ ਵੀ ਗਾਏ| ਇਸ ਮੌਕੇ ਬਾਲਾ ਜੀ ਪ੍ਰਚਾਰ ਮੰਡਲ ਦੇ ਮੈਂਬਰ ਚੇਅਰਮੈਨ ਦਯਾ ਕ੍ਰਿਸ਼ਨ ਗਰਗ, ਪ੍ਰਧਾਨ ਰਾਜੀਵ ਚੌਧਰੀ, ਮੀਤ ਪ੍ਰਧਾਨ ਸੁਨੀਲ ਅਰੋੜਾ, ਖਜ਼ਾਨਚੀ ਰਾਜ ਕੁਮਾਰ ਗਰਗ, ਸੀਨੀਅਰ ਮੀਤ ਪ੍ਰਧਾਨ ਰਜਨੇਸ਼ ਚੰਦਰ, ਸਕੱਤਰ ਪਿੰਕਾ ਪ੍ਰਾਸ਼ਰ, ਸੰਦੀਪ ਕੰਬੋਜ, ਸ਼ੈਲੀ ਸ਼ਰਮਾ ਅਤੇ ਪ੍ਰੈੱਸ ਸਕੱਤਰ ਰਾਜਮੋਹਨ ਦੱਲ ਹਾਜਿਰ ਸਨ|

Leave a Reply

Your email address will not be published. Required fields are marked *