ਬਾਲੀਵੁਡ ਨੂੰ ਹਾਲੀਵੁਡ ਤੋਂ ਸੇਧ ਲੈਣ ਦੀ ਲੋੜ

ਇਸ ਵਾਰ ਦੇ ਆਸਕਰ ਅਵਾਰਡਾਂ ਨੇ ਇੱਕ ਵਾਰ ਫਿਰ ਉਸ ਧਾਰਨਾ ਨੂੰ ਮਜਬੂਤੀ ਦਿੱਤੀ ਕਿ ਕਲਾ ਆਪਣੇ ਬਿਹਤਰੀਨ ਰੂਪ ਵਿੱਚ ਉਦੋਂ ਜ਼ਾਹਰ ਹੁੰਦੀ ਹੈ ਜਦੋਂ ਉਹ ਆਜਾਦ ਹੁੰਦੀ ਹੈ ਅਤੇ ਸੱਤਾ ਤੋਂ ਸੰਚਾਲਿਤ ਹੋਣ ਦੀ ਬਜਾਏ ਉਸਨੂੰ ਸ਼ੀਸ਼ਾ ਵਿਖਾਉਣ ਦੀ ਹਿੰਮਤ ਰੱਖਦੀ ਹੈ| ਹਾਲੀਵੁਡ ਦੀ ਇਹੀ ਤਾਕਤ ਹੈ| ਉਸਦਾ ਆਮ ਰੁਝਾਨ ਮਨੁੱਖਤਾ ਦੇ ਪੱਖ ਵਿੱਚ ਖੜੇ ਹੋਣ ਦਾ ਰਿਹਾ ਹੈ| ਅਮਰੀਕੀ ਸੱਤਾ-ਸੰਸਥਾਨਾਂ ਦੀਆਂ ਨੀਤੀਆਂ ਤੋਂ ਪਰੇ ਜਾ ਕੇ ਉਹ ਆਮ ਤੌਰ ਤੇ ਪ੍ਰਗਤੀਸ਼ੀਲ ਅਤੇ ਉਦਾਰਵਾਦੀ ਮੁੱਲਾਂ ਨੂੰ ਤਰਜੀਹ ਦਿੰਦਾ ਹੈ| ਇਸ ਵਾਰ ਫਿਲਮਾਂ ਦੀ ਚੋਣ ਤੋਂ ਲੈ ਕੇ ਪ੍ਰੋਗਰਾਮ ਦੇ ਤੇਵਰ ਤੱਕ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਦਾ ਭਾਵ ਸਪਸ਼ਟ ਦਿਖਿਆ| ਪ੍ਰੋਗਰਾਮ ਦੇ ਹੋਸਟ ਜਿਮੀ ਕਿਮੇਲ ਨੇ ਸ਼ੁਰੂਆਤੀ ਭਾਸ਼ਣ ਵਿੱਚ ਹੀ ਅਮਰੀਕਾ ਦੇ ਵਾਇਸ ਪ੍ਰੈਜੀਡੈਂਟ ਮਾਇਕ ਪੇਂਸ ਉਤੇ ਤੰਜ ਕੀਤਾ|
ਬੈਸਟ ਫਿਲਮ ਦਾ ਅਵਾਰਡ ‘ਦਾ ਸ਼ੇਪ ਆਫ ਵਾਟਰ’ ਨੂੰ ਦਿੱਤਾ ਗਿਆ, ਜਿਸਦੇ ਨਿਰਦੇਸ਼ਕ ਗਿਏਰਮੋ ਦੇਲ ਤੋਰਾਂ ਹਨ| ਇਸ ਫਿਲਮ ਲਈ ਉਨ੍ਹਾਂ ਨੂੰ ਸਭ ਤੋਂ ਉਤਮ ਨਿਰਦੇਸ਼ਕ ਦਾ ਇਨਾਮ ਵੀ ਮਿਲਿਆ| ਮੈਕਸੀਕਨ ਮੂਲ ਦੇ ਤੋਰੋ ਉਸੇ ਮੁਲਕ ਤੋਂ ਆਏ ਹਨ, ਜਿਸਨੂੰ ਇੱਕ ਵਿਸ਼ਾਲ ਦੀਵਾਰ ਰਾਹੀਂ ਅਮਰੀਕਾ ਤੋਂ ਹਮੇਸ਼ਾ ਲਈ ਦੂਰ ਕਰ ਦੇਣਾ ਟਰੰਪ ਦਾ ਸੁਫ਼ਨਾ ਹੈ|
ਚੋਣ ਪ੍ਰਕ੍ਰਿਆ ਵਿੱਚ ਭ੍ਰਿਸ਼ਟਾਚਾਰ ਚੱਲੇਗਾ ਤਾਂ ਸਥਿਤੀ ਗੰਭੀਰ ਅਤੇ ਵਿਸਫੋਟਕ ਵੀ ਹੋ ਸਕਦੀ ਹੈ ਕਿਉਂਕਿ ਇਹ ਵਰਗ ਮਿੰਟਾਂ ਵਿੱਚ ਹੀ ਸੋਸ਼ਲ ਮੀਡੀਆ ਦੁਆਰਾ ਵਿਸਫੋਟਕ ਹੋਣ ਦੀ ਸਮਰੱਥਾ ਵੀ ਰੱਖਦਾ ਹੈ|
ਤੋਰੋ ਨੇ ਆਪਣੀ ਗੱਲ ਇਸ ਵਾਕ ਤੋਂ ਸ਼ੁਰੂ ਕੀਤੀ ਕਿ -‘ਮੈਂ ਇੱਕ ਆਪ੍ਰਵਾਸੀ ਹਾਂ’| ਅਮਰੀਕਾ ਵਿੱਚ ਫੈਲ ਰਹੀ ਅਪ੍ਰਵਾਸੀ ਵਿਰੋਧੀ ਨਫ਼ਰਤ ਦਾ ਇਸਤੋਂ ਚੰਗਾ ਪ੍ਰਤੀਕਾਰ ਹੋਰ ਕੀ ਹੋ ਸਕਦਾ ਹੈ? ਉਨ੍ਹਾਂ ਨੇ ਕਿਹਾ ਕਿ ਕਲਾ ਦਾ ਸਭ ਤੋਂ ਵੱਡਾ ਕੰਮ ਰੇਤ ਉਤੇ ਖਿੰਚੇ ਦਾਇਰਿਆਂ ਨੂੰ ਮਿਟਾਉਣਾ ਹੈ| ਭਾਵੇਂ ਹੀ ਦੁਨੀਆ ਇਹਨਾਂ ਦਾਇਰਿਆਂ ਨੂੰ ਮਜਬੂਤ ਬਣਾਉਣ ਦੀ ਗੱਲ ਕਰੇ ਪਰ ਸਾਨੂੰ ਇਨ੍ਹਾਂ ਨੂੰ ਮਿਟਾਉਂਦੇ ਰਹਿਣਾ ਹੈ| ਉਨ੍ਹਾਂ ਦੀ ਪੁਰਸਕ੍ਰਿਤ ਫਿਲਮ ਇਹੀ ਕੰਮ ਕਰਦੀ ਹੈ| ਸ਼ੀਤ ਯੁਧ ਦੀ ਪਿਠਭੂਮੀ ਵਿੱਚ ਬਣੀ ਇਸ ਫਿਲਮ ਵਿੱਚ ਇੱਕ ਗੂੰਗੀ ਔਰਤ ਏਲਿਸੀ ਇੱਕ ਅਜਿਹੇ ਸਮੁੰਦਰੀ ਜੀਵ ਨਾਲ ਪਿਆਰ ਕਰਨ ਲੱਗਦੀ ਹੈ, ਜੋ ਆਪਣੀ ਜਾਤੀ ਦਾ ਇਕੱਲਾ ਜਿੰਦਾ ਮੈਂਬਰ ਹੈ| ਅਮੇਜਨ ਨਦੀ ਦੇ ਕਿਨਾਰੇ ਵਸੇ ਕਬੀਲੇ ਉਸਨੂੰ ਪੂਜਦੇ ਹਨ ਪਰ ਕਰਨਲ ਰਿਚਰਡ ਸਟਰਿਕਲੈਂਡ ਉਸਨੂੰ ਉਥੋਂ ਫੜ ਲਿਆਏ, ਤਾਂ ਕਿ ਪ੍ਰਯੋਗਸ਼ਾਲਾ ਵਿੱਚ ਉਸ ਉਤੇ ਪ੍ਰਯੋਗ ਕੀਤੇ ਜਾ ਸਕਣ| ਏਲਿਸਾ ਉਸਨੂੰ ਲੈਬ ਤੋਂ ਕੱਢ ਕੇ ਆਪਣੇ ਘਰ ਲਿਆਉਂਦੀ ਹੈ ਪਰੰਤੂ ਕਰਨਲ ਦੋਵਾਂ ਦੇ ਪਿੱਛੇ ਪੈ ਜਾਂਦਾ ਹੈ| ਫਿਰ ਏਲਿਸਾ ਉਸ ਜੀਵ ਦੇ ਨਾਲ ਸਮੁੰਦਰ ਵਿੱਚ ਭੱਜ ਜਾਂਦੀ ਹੈ ਅਤੇ ਉਥੇ ਹੀ ਰਹਿਣ ਲੱਗਦੀ ਹੈ|
ਇਹ ਫੈਂਟੇਸੀ ਸਾਡੇ ਸਮਾਜ ਦੀ ਹੀ ਕਹਾਣੀ ਹੈ| ਏਲਿਸਾ ਅਤੇ ਸਮੁੰਦਰੀ ਜੀਵ, ਦੋਵੇਂ ਹਾਸ਼ੀਏ ਤੇ ਰਹਿਣ ਵਾਲੇ ਤਬਕਿਆਂ ਦੇ ਪ੍ਰਤੀਕ ਹਨ, ਜਿਨ੍ਹਾਂ ਦੇ ਸ਼ੋਸ਼ਣ ਉਤੇ ਟਿਕਿਆ ਸਭਿਆ ਸਮਾਜ ਇਸ ਹੱਦ ਤੱਕ ਸੰਵੇਦਨਹੀਨ ਹੋ ਚੁੱਕਿਆ ਹੈ ਕਿ ਉਨ੍ਹਾਂ ਦੀ ਗੱਲ ਨਹੀਂ ਸੁਣਦਾ| ਇਸ ਹਾਲਤ ਦਾ ਵਿਰੋਧ ਕਰਨ ਵਾਲੀ ਸਮਾਵੇਸ਼ੀ ਭਾਵਨਾ ਆਸਕਰ ਪੁਰਸਕਾਰਾਂ ਦਾ ਪ੍ਰੇਰਕ ਤੱਤ ਬਣੀ| ਆਸਕਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਟ੍ਰਾਂਸਜੈਂਡਰ ਐਕਟਰੇਸ ਡੈਨੀਏਲਾ ਵੇਗਾ ਨੇ ਅਵਾਰਡ ਪ੍ਰਜੈਂਟ ਕੀਤਾ| ਐਕਟਰ ਗੈਰੀ ਓਲਡਮੈਨ ਨੂੰ ਡਾਰਕੇਸਟ ਆਵਰ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਭੂਮਿਕਾ ਲਈ ਬੈਸਟ ਐਕਟਰ ਦਾ ਜਦੋਂ ਕਿ ਥ੍ਰੀ ਬਿਲਬੋਰਡਸ ਆਉਟਸਾਈਡ ਏਬਿੰਗ, ਮਿਸੂਰੀ ਲਈ ਫਰਾਂਸਿਸ ਮੈਕਡਾਰਮੰਡ ਨੂੰ ਬੈਸਟ ਐਕਟਰੈਸ ਦਾ ਪੁਰਸਕਾਰ ਮਿਲਿਆ|
ਮਨੋਜ ਤਿਵਾਰੀ

Leave a Reply

Your email address will not be published. Required fields are marked *