ਬਾਲੀਵੁੱਡ ਅਭਿਨੇਤਾ ਵਿਨੋਦ ਖੰਨਾ ਦਾ ਦਿਹਾਂਤ

ਮੁੰਬਈ, 27 ਅਪ੍ਰੈਲ (ਸ.ਬ.) ਫਿਲਮ ਅਭਿਨੇਤਾ ਅਤੇ ਪੰਜਾਬ ਦੇ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਵਿਨੋਦ ਖੰਨਾ ਦਾ ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ 70 ਸਾਲ ਦੀ ਉਮਰ ਵਿੱਚ ਅੱਜ ਦਿਹਾਂਤ ਹੋ ਗਿਆ| ਅੱਜ ਮੁੰਬਈ ਦੇ ਐਚ. ਐਨ. ਰਿਲਾਇਸ ਫਾਊਂਡੇਸ਼ਨ ਹਸਪਤਾਲ ਵਿੱਚ 11.20 ਵਜੇ ਆਖਰੀ ਸਾਹ ਲਿਆ| ਉਨ੍ਹਾਂ ਦੀ ਮੌਤ ਦੀ ਖਬਰ ਨਾਲ ਜਿੱਥੇ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਦੀ ਛਾ ਗਈ ਹੈ, ਉਥੇ ਹੀ ਉਨ੍ਹਾਂ ਦੇ ਹਲਕੇ ਗੁਰਦਾਸਪੁਰ ਵਿੱਚ ਸੋਗ ਦੀ ਲਹਿਰ ਛਾ ਗਈ ਹੈ|

Leave a Reply

Your email address will not be published. Required fields are marked *