ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਦਾ ਦਿਹਾਂਤ

ਮੁੰਬਈ, 6 ਮਾਰਚ (ਸ.ਬ.) ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ| ਸ਼੍ਰੀਦੇਵੀ ਦੇ ਦਿਹਾਂਤ ਦੇ ਸਦਮੇ ਵਿੱਚੋਂ ਅਜੇ ਬਾਲੀਵੁੱਡ ਫਿਲਮ ਇੰਡਸਟਰੀ ਉੱਭਰੀ ਨਹੀਂ ਸੀ ਕਿ ਇਕ ਹੋਰ ਦੁੱਖਦਾਇਕ ਖਬਰ ਸਾਹਮਣੇ ਆ ਗਈ ਹੈ| ਸ਼ੰਮੀ ਨੂੰ ਹਿੰਦੀ ਫਿਲਮ ਇੰਡਸਟਰੀ ਵਿੱਚ ਉਸ ਦੇ ਚਾਹੁੰਣ ਵਾਲੇ ਸ਼ੰਮੀ ਆਂਟੀ ਆਖ ਕੇ ਬੁਲਾਉਂਦੇ ਸਨ| ਖਬਰ ਹੈ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਸੋਮਵਾਰ ਦੇਰ ਰਾਤ 1 ਵਜੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ|
ਜਿਕਰਯੋਗ ਹੈ ਕਿ ਸਾਲ 1931 ਵਿੱਚ ਜੰਮੀ ਸ਼ੰਮੀ ਦਾ ਅਸਲੀ ਨਾਂ ਨਰਗਿਸ ਰਬਾੜੀ ਸੀ| ਉਨ੍ਹਾਂ ਨੇ 200 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ ਸੀ| ਫਿਲਮ ਤੋਂ ਇਲਾਵਾ ਉਨ੍ਹਾਂ ਨੇ ਟੀ. ਵੀ. ਇੰਡਸਟਰੀ ਵਿੱਚ ਵੀ ਸਫਲ ਪਾਰੀ ਖੇਡੀ ਸੀ| 1950 ਦੇ ਦਹਾਕੇ ਵਿੱਚ ਸ਼ੰਮੀ ਆਂਟੀ ਨੇ ‘ਬਾਗੀ’, ‘ਆਗ ਕਾ ਦਰਿਆ’, ‘ਰੁਖਸਾਨਾ’, ‘ਪਹਿਲੀ ਝਲਕ’, ‘ਲਗਨ’, ‘ਬੰਦਿਸ਼’, ‘ਮੁਸਾਫਿਰਖਾਨਾ’, ‘ਆਜ਼ਾਮ’ ਅਤੇ ‘ਦਿਲ ਅਪਨਾ ਔਰ ਪ੍ਰੀਤ ਪਰਾਈ’ ਵਰਗੀਆਂ ਫਿਲਮਾਂ ਵਿੱਚ ਮੱਹਤਵਪੂਰਨ ਭੂਮਿਕਾਵਾਂ ਨਿਭਾਈਆਂ ਸਨ|

Leave a Reply

Your email address will not be published. Required fields are marked *