ਬਾਲ ਕੀਰਤਨ ਤੇ ਕਵਿਤਾ ਮੁਕਾਬਲੇ 31 ਦਸੰਬਰ ਨੂੰ

ਐਸ. ਏ. ਐਸ ਨਗਰ, 23 ਦਸੰਬਰ (ਸ.ਬ.) ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-2 ਵਿਖੇ ਨੌਜਵਾਨ ਬੱਚਿਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਇੱਕ ਬਾਲ ਕੀਰਤਨ ਤੇ ਕਵਿਤਾ ਮੁਕਾਬਲਾ 31 ਦਸੰਬਰ ਨੂੰ ਸਵੇਰੇ 10 ਵਜੇ ਕਰਾਇਆ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪਰੋਕਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਸੌਂਧੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ 27 ਦਸੰਬਰ ਤਕ ਨਾਮ ਭੇਜੇ ਜਾ ਸਕਦੇ ਹਨ| ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਦੀ ਉਮਰ ਦੀ 16 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ| ਨਾਮ ਗੁਰਦੁਆਰਾ ਸਾਹਿਬ ਦੇ ਦਫਤਰ ਵਿੱਚ ਆ ਕੇ ਫਾਰਮ ਭਰ ਕੇ ਰਜਿਸ਼ਟਰ ਕਰਾਏ ਜਾ ਸਕਦੇ ਹਨ| ਮੁਕਾਬਲੇ ਵਿੱਚ ਜੇਤੂ ਆਏ ਪਹਿਲੇ ਨੰਬਰ ਨੂੰ 2100 ਰੁਪਏ ਤੇ ਦੂਜੇ ਨੰਬਰ ਵਾਲੇ 1100 ਰੁਪਏ ਇਨਾਮ ਵਜੋਂ ਨਕਦ ਦਿੱਤੇ ਜਾਣਗੇ ਜੱਜਾਂ ਦਾ ਫੈਸਲਾ ਅੰਤਿਮ ਹੋਵੇਗਾ|

Leave a Reply

Your email address will not be published. Required fields are marked *