ਬਾਲ ਸੁਰੱਖਿਆ ਵਿਭਾਗ ਨੇ ਸਕੂਲ ਅਤੇ ਬੱਸਾਂ ਦੀ ਜਾਂਚ ਕੀਤੀ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਬਾਲ ਸੁਰੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਅਤੇ ਸਕੂਲਾਂ ਵਿੱਚ ਉਹਨਾਂ ਨੂੰ  ਸੁਰੱਖਿਅਤ ਮਾਹੌਲ ਮੁਹਈਆ ਕਰਵਾਉਣ ਨੂੰ ਯਕੀਨੀ ਕਰਨ ਲਈ ਜਿਲ੍ਹਾ ਬਾਲ ਸੁਰੱਖਿਆਂ ਅਧਿਕਾਰੀ ਸ੍ਰੀਮਤੀ ਨਵਰੀਤ ਕੌਰ ਦੀ ਅਗਵਾਈ ਵਿੱਚ ਵਿਭਾਗ ਦੀ ਟੀਮ ਵੱਲੋਂ ਸੈਕਟਰ-70 ਵਿੱਚ ਸਥਿਤ ਸਮਾਰਟ ਵੰਡਰ ਸਕੂਲ ਵਿੱਚ ਪਹੁੰਚ ਕੇ ਸਕੂਲ ਦੀਆਂ ਬੱਸਾਂ ਅਤੇ ਕਲਾਸ ਰੂਮਾਂ ਦੀ ਜਾਂਚ ਕੀਤੀ|
ਇਸ ਮੌਕੇ ਟੀਮ ਵੱਲੋਂ ਸਕੂਲ ਦੇਅਹਾਤੇ ਦੇ ਅੰਦਰ ਖੜ੍ਹੀਆਂ ਬੱਸਾਂ ਦੀ ਜਾਂਚ ਕੀਤੀ ਗਈ ਅਤੇ ਸਕੂਲ ਦੀਆਂ ਵੱਖ ਵੱਖ ਕਲਾਸਾਂ ਦਾ ਜਾਇਜਾ ਲਿਆ ਗਿਆ| ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨਵਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਅੱਜ ਅਚਨਚੇਤ ਕੀਤੀ ਗਈ ਇਸ ਕਾਰਵਾਈ ਦੌਰਾਨ ਇਹ ਕਾਰਵਾਈ ਕੀਤੀ ਗਈ| ਉਹਨਾਂ ਦੱਸਿਆਂ ਕਿ ਸਕੂਲ ਬੱਸਾਂ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਲੋੜੀਂਦੀ ਥਾਂ ਤੇ ਲਗਾਉਣ ਅਤੇ ਇੱਕ ਦੋ ਬੱਸਾਂ ਵਿੱਚ ਬੱਚਿਆਂ ਦੇ ਹੱਥ ਰੱਖਣ ਵਾਲੀ ਥਾਂ (ਆਰਮ ਰੈਸਟ) ਨੂੰ ਠੀਕ ਕਰਨ ਬਾਰੇ ਸਕੂਲ ਨੂੰ ਇੱਕ ਹਫਤੇ ਦਾ ਸਮਾਂ ਦਿਤਾ ਗਿਆ ਹੈ| ਸਕੂਲ ਦੇ ਅਹਾਤੇ ਵਿੱਚ ਕੁਝ ਥਾਵਾਂ ਤੇ ਕੈਮਰੇ ਲਗਾਉਣ ਬਾਰੇ ਵੀ ਸਕੂਲ ਨੂੰ ਕਿਹਾ ਗਿਆ ਹੈ ਅਤੇ ਸਕੂਲ ਪ੍ਰਬੰਧਕਾਂ ਨੇ ਉਹਨਾਂ ਨੂੰ ਦੱਸਿਆ ਕਿ ਇਹਨਾਂ ਥਾਂਵਾਂ ਤੇ ਕੈਮਰੇ ਲਗਾਉਣ ਲਈ ਪਹਿਲਾਂ ਹੀ ਆਰਡਰ ਦਿਤਾ ਹੋਇਆ ਹੈ ਅਤੇ ਛੇਤੀ ਹੀ ਇਹ ਕੈਮਰੇ ਲੱਗ ਜਾਣਗੇ|
ਸਕੂਲ ਦੇ ਡਾਇਰੈਕਟਰ ਸ੍ਰ. ਸੰਦੀਪ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਸਕੂਲ ਅਤੇ ਬੱਸਾਂ ਦੀ ਜਾਂਚ ਕੀਤੀ ਗਈ ਹੈ ਅਤੇ ਜਿਹੜੀਆਂ ਮਾਮੂਲੀ ਕਮੀਆਂ ਉਹਨਾਂ ਨੂੰ ਦੱਸੀਆਂ ਗਈਆਂ ਹਨ ਉਹਨਾਂ ਨੂੰ ਤੁਰੰਤ ਠੀਕ ਕਰਵਾ ਦਿਤਾ ਜਾਵੇਗਾ|

Leave a Reply

Your email address will not be published. Required fields are marked *