ਬਾਹਰ ਭੇਜਣ ਦੇ ਨਾਮ ਤੇ ਸ਼ੇਖ ਨੂੰ ਵੇਚ ਦਿੱਤੀ ਦਿੱਤੀ ਕੁੜੀ

ਬਾਹਰ ਭੇਜਣ ਦੇ ਨਾਮ ਤੇ ਸ਼ੇਖ ਨੂੰ ਵੇਚ ਦਿੱਤੀ ਦਿੱਤੀ ਕੁੜੀ
ਉਮਾਨ ਤੋਂ ਪੰਜਾਬ ਪੁੱਜੀ ਕੁੜੀ ਨੇ ਦੱਸੀ ਹੱਡਬੀਤੀ
ਚੰਡੀਗੜ੍ਹ, 21 ਜੁਲਾਈ (ਸ.ਬ.) ਸੰਸਥਾ ਹੈਲਪਿੰਗ ਹੈਪਲੈੱਸ ਦੀ ਮੱਦਦ ਨਾਲ ਪਟਿਆਲੇ ਦੀ ਪੀੜਤ ਔਰਤ ਉਮਾਨ ਤੋਂ ਪੰਜਾਬ ਆਪਣੇ ਘਰ ਪਹੁੰਚੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦੱਸਿਆ ਕਿ ਜੁਲਾਈ 2017 ਵਿੱਚ ਸੰਜੀਵ ਖਾਨ ਨਾਮ ਦੇ ਟ੍ਰੈਵਲ ਏਜੰਟ ਨੇ ਇਸ ਨੂੰ ਦੁਬਈ ਕੰਮ ਕਰਨ ਲਈ 2 ਲੱਖ ਰੁਪਏ ਲੈ ਕੇ ਭੇਜਿਆ ਸੀ| ਦੁਬਈ ਜਾਂਦਿਆਂ ਹੀ ਉਸ ਤੋਂ ਪਾਸਪੋਰਟ ਖੋਹ ਲਿਆ ਤੇ ਕੁਝ ਦਿਨ ਦੁਬਈ ਰੱਖ ਕੇ ਇੱਕ ਲੜਕੀ ਨੇ ਉਸ ਨੂੰ ਉਮਾਨ ਭੇਜ ਦਿੱਤਾ ਗਿਆ ਤੇ ਉਥੇ ਉਸ ਨੂੰ ਸ਼ੇਖ ਕੋਲ 2 ਸਾਲਾ ਲਈ ਵੇਚ ਦਿੱਤਾ ਗਿਆ| ਪਰਿਵਾਰ ਵਲੋਂ ਹੈਲਪਿੰਗ ਹੈਪਲੈਸ ਦੇ ਦਫ਼ਤਰ ਆ ਕੇ ਸਾਨੂੰ ਪੀੜਤ ਔਰਤ ਦੀ ਹਾਲਤ ਬਾਰੇ ਬਿਆਨ ਕੀਤਾ ਗਿਆ ਉਹਨਾਂ ਦੱਸਿਆ ਕਿ ਉਸ ਦਾ ਇਕ ਬੇਟਾ ਵੀ ਹੈ| ਜਿਸ ਉਪਰਤ ਉਹਨਾਂ ਨੇ ਭਾਰਤੀ ਰਾਜਦੂਤ ਉਮਾਨ ਨਾਲ ਸੰਪਰਕ ਕੀਤਾ ਉਹਨਾਂ ਨੂੰ ਚਿੱਠੀ ਲਿਖੀ| ਲੜਕੀ ਦੀ ਹਾਲਤ ਬਾਰੇ ਜਾਣੂੰ ਕਰਵਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਉਸ ਕੋਲ ਜਾ ਕੇ ਸ਼ੇਖ ਤੇ ਦਬਾਅ ਬਣਾਇਆ ਤੇ ਪੀੜਤ ਔਰਤ ਨੂੰ ਉਥੋਂ ਵਾਪਿਸ ਪੰਜਾਬ ਲੈ ਕੇ ਆਏ ਹਨ| ਹੁਣ ਉਹ ਟ੍ਰੈਵਲ ਏਜੰਟ ਤੇ ਪੁਲੀਸ ਕਾਰਵਾਈ ਕਰਵਾ ਰਹੇ ਹਨ|
ਪੀੜਤ ਔਰਤ ਨੇ ਦੱਸਿਆ ਕਿ ਸੰਜੀਵ ਖਾਨ ਤੇ ਗੁਰਪ੍ਰੀਤ ਕੌਰ ਨੇ ਉਸ ਨੂੰ ਮਿਲ ਕੇ ਦੁਬਈ ਭੇਜਿਆ ਸੀ| ਦੁਬਈ ਇੱਕ ਲੜਕੀ ਨੇ ਉਸ ਦਾ ਪਾਸਪੋਰਟ ਏਅਰਪੋਰਟ ਤੇ ਹੀ ਲੈ ਲਿਆ ਸੀ| ਉਸ ਨੇ ਉਸ ਨੂੰ ਉਮਾਨ ਸ਼ੇਖ ਦੇ ਘਰ ਭੇਜ ਦਿੱਤਾ| ਸ਼ੇਖ ਉਸ ਤੋਂ ਘਰ ਵਿੱਚ 20 ਘੰਟੇ ਕੰਮ ਕਰਵਾਉਦਾ ਸੀ| ਜੇਕਰ ਕੰਮ ਤੋਂ ਮਨ੍ਹਾ ਕਰਦੀ ਸੀ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਦੀ ਸੀ ਤੇ ਸਰੀਰਕ ਸੋਸ਼ਣ ਵੀ ਕੀਤਾ ਜਾਂਦਾ ਸੀ| ਉਸ ਦੇ ਸਰੀਰ ਤੇ ਗਰਮ ਪ੍ਰੈਸ ਤੇ ਗਰਮ ਤੇਲ ਪਾਇਆ ਜਾਦਾ ਸੀ| ਘਰ ਵਿੱਚ ਸਾਫ ਸਫਾਈ ਤੋਂ ਲੈ ਕੇ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਸੀ| ਕੰਮ ਦਾ ਕੋਈ ਪੈਸਾ ਨਹੀਂ ਸੀ ਦਿੱਤਾ ਜਾਦਾ, ਜਦੋਂ ਉਸ ਨੇ ਵਾਪਸ ਆਉਣ ਲਈ ਕਿਹਾ ਤਾਂ ਸ਼ੇਖ ਨੇ ਕਿਹਾ ਕਿ ਉਹਨਾਂ ਨੇ ਉਸ ਨੂੰ 2 ਲੱਖ ਰੁਪਏ ਖਰੀਦਿਆ ਹੈ| ਉਸ ਨੂੰ ਮਾਰਨ ਦੀ ਵੀ ਧਮਕੀ ਦਿੰਦਾ ਸੀ| ਏਜੰਟ ਗਰੀਬ ਘਰ ਦੀਆਂ ਲੜਕੀਆਂ ਨੂੰ ਹੀ ਫਸਾ ਕੇ ਲੈ ਕੇ ਜਾਂਦੇ ਹਨ| ਉਸ ਤੋਂ ਬਾਅਦ ਜਦੋਂ ਉਸ ਨੂੰ ਕੋਈ ਹੱਲ ਨਾ ਮਿਲਿਆ ਤਾ ਉਸ ਨੇ ਸੰਸਥਾ ਹੈਲਪਿੰਗ ਹੈਪਲੈਸ ਨਾਲ ਸੰਪਰਕ ਕੀਤਾ| ਉਹਨਾਂ ਨੇ ਉਸ ਦੀ ਪੂਰੀ ਮੱਦਦ ਕੀਤੀ ਜਿਸ ਦੇ ਸਦਕਾ ਹੀ ਉਹਆਪਣੇ ਘਰ ਵਾਪਿਸ ਆ ਸਕੀ ਹੈ| ਇਸ ਮੌਕੇ ਸਕੱਤਰ ਸ: ਕੁਲਦੀਪ ਸਿੰਘ ਬੈਰੋਪੁਰ, ਨਵਜੋਤ ਕੋਰ ਜਾਹਗੀਦ ਮੀਤ ਪ੍ਰਧਾਨ ਤੇ ਸਲਾਹਕਾਰ ਸਿਵ ਕੁਮਾਰ ਹਾਜ਼ਰ ਸਨ|

Leave a Reply

Your email address will not be published. Required fields are marked *