ਬਾਹੁਬਲੀ ਨੂੰ ਰਾਹਤ: ਤੀਹਰੇ ਹੱਤਿਆਕਾਂਡ ਵਿੱਚ ਸ਼ਹਾਬੂਦੀਨ ਬਰੀ

ਨਵੀਂ ਦਿੱਲੀ, 17 ਅਪ੍ਰੈਲ (ਸ.ਬ.) ਬਿਹਾਰ ਦੇ ਬਾਹੁਬਲੀ ਸਾਬਕਾ ਸੰਸਦ ਅਤੇ ਰਾਜਦ ਨੇਤਾ ਮੋ. ਸ਼ਹਾਬੂਦੀਨ ਜਮਸ਼ੇਦਪੁਰ ਦੀ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਤੀਹਰੇ ਹੱਤਿਆਕਾਂਡ ਵਿੱਚ ਬਰੀ ਕਰ ਦਿੱਤਾ ਹੈ|
ਇਸ ਮਾਮਲੇ ਵਿੱਚ 3 ਅਪ੍ਰੈਲ ਨੂੰ ਸ਼ਹਾਬੂਦੀਨ ਦੀ ਤਿਹਾੜ ਜੇਲ ਤੋਂ ਆਨਲਾਈਨ ਪੇਸ਼ੀ ਹੋਈ ਸੀ| ਉਹ 15 ਮਿੰਟ ਤੱਕ ਏ.ਡੀ.ਜੇ. ਕੋਰਟ ਦੇ ਸਾਹਮਣੇ ਵੀਡੀਓ ਕਾਨਫਰੰਸ ਵਿੱਚ ਆਨਲਾਈਨ ਖੜ੍ਹੇ ਰਹੇ| ਤੀਹਰੇ ਹੱਤਿਆਕਾਂਡ ਵਿੱਚ ਉਨ੍ਹਾਂ ਦਾ ਬਚਾਅ ਪੱਖ ਵਿੱਚ ਬਿਆਨ ਵੀ ਆਨਲਾਈਨ ਹੀ ਦਰਜ ਕੀਤਾ ਗਿਆ ਸੀ, ਜਿਸ ਵਿੱਚ ਸ਼ਹਾਬੂਦੀਨ ਨੇ ਖੁਦ ਨੂੰ ਨਿਰਦੋਸ਼ ਦੱਸਿਆ ਸੀ| ਬਚਾਅ ਰੱਖ ਤੋਂ   ਐਡਵੋਕੇਟ ਜੀ ਬਰਾਟ ਬਾਬਲਾ ਅਦਾਲਤ ਵਿੱਚ ਪੇਸ਼ ਹੋਏ ਸੀ| ਇਸ ਤੋਂ ਪਹਿਲਾਂ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਸ਼ਹਾਬੂਦੀਨ ਨੂੰ ਤੀਹਰੇ ਹੱਤਿਆਕਾਂਡ ਵਿੱਚ ਬਿਆਨ ਦਰਜ ਕਰਵਾਉਣ ਦੇ ਲਈ ਜਮਸ਼ੇਦਪੁਰ ਦੀ ਅਦਾਲਤ ਵਿੱਚ ਲਿਆਇਆ ਜਾ ਸਕਦਾ ਹੈ ਪਰ ਸੀਵਾਨ ਤੋਂ ਤਿਹਾੜ ਜੇਲ ਵਿੱਚ ਹੋਏ ਉਨ੍ਹਾਂ ਦੀ ਤਬਦੀਲੀ ਦੇ ਬਾਅਦ ਇਕ ਪਟੀਸ਼ਨ ਦੇ ਆਧਾਰ ਤੇ ਉਸ ਦੀ ਪੇਸ਼ੀ ਵੀਡੀਓ ਕਾਨਫਰੰਸ ਦੇ ਰਾਹੀਂ ਹੋਈ|
2 ਫਰਵਰੀ 89 ਦੀ ਸ਼ਾਮ 7.30 ਵਜੇ ਜੁਗਸਲਾਈ ਵਿੱਚ ਤੱਤਕਾਲੀਨ ਨੌਜਵਾਨ ਕਾਂਗਰਸ ਦੇ ਜ਼ਿਲਾ ਪ੍ਰਧਾਨ ਪ੍ਰੀਦਪ ਮਿਸ਼ਰਾ, ਜਨਾਦਰਨ ਚੌਬੇ ਅਤੇ ਆਨੰਦ ਰਾਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ| ਪ੍ਰਦੀਪ ਮਿਸ਼ਰਾ ਦੇ ਬਾਡੀ ਗਾਰਡ ਬ੍ਰਹਮੋਸ਼ਵਰ ਪਾਠਕ ਨੇ ਕੇਸ ਦਰਜ ਕਰਵਾਇਆ ਸੀ| ਇਸ ਵਿੱਚ ਮੋ. ਸ਼ਹਾਬੂਦੀਨ, ਰਾਮਾ ਸਿੰਘ, ਸਾਹਿਬ ਸਿੰਘ, ਕੁੱਲੂ ਸਿੰਘ ਅਤੇ ਪਾਰਸ ਸਿੰਘ ਸਮੇਤ ਹੋਰ ਨੂੰ ਦੋਸ਼ੀ ਬਣਾਇਆ ਗਿਆ ਸੀ|

Leave a Reply

Your email address will not be published. Required fields are marked *