ਬਿਕਰਮੀ ਸੰਮਤ ਅਨੁਸਾਰ ਨਵਾਂ ਸਾਲ ਮਨਾਇਆ

ਖਰੜ, 19 ਮਾਰਚ (ਸ.ਬ.) ਆਰੀਆ ਸਮਾਜ ਖਰੜ ਵਲੋਂ ਬਿਕਰਮੀ ਸੰਮਤ 2075 ਅਨੁਸਾਰ ਨਵਾਂ ਸਾਲ ਸਬੰਧੀ ਸਮਾਗਮ ਡਾ.ਪ੍ਰਤਿਭਾ ਮਿਸ਼ਰਾ ਪ੍ਰਧਾਨ ਮਹਿਲਾ ਵਿੰਗ ਭਾਰਤ ਵਿਕਾਸ ਪ੍ਰੀਸ਼ਦ ਖਰੜ ਦੇ ਨਿਵਾਸ ਸਥਾਨ ਵਿਖੇ ਸ਼੍ਰੀ ਵਿਸ਼ਵ ਬੰਧੂ ਆਰੀਆ ਪ੍ਰਧਾਨ ਆਰੀਆ ਸਮਾਜ ਖਰੜ ਦੀ ਅਗਵਾਈ ਹੇਠ ਕਰਵਾਇਆ ਗਿਆ|
ਇਸ ਮੌਕੇ ਸ਼੍ਰੀ ਰਾਮ ਪੁਕਾਰ ਸਿੰਘ ਰਾਜ ਨੇਤਾ ਜਨਤਾ ਦਲ ਯੂਨਾਇਟੇਡ ਬਿਹਾਰ ਰਾਜ ਵਿਸ਼ੇਸ ਤੌਰ ਤੇ ਸ਼ਾਮਲ ਹੋਏ| ਸਮਾਗਮ ਦੀ ਸ਼ੁਰੂਆਤ ਡਾ ਮਿਸ਼ਰਾ ਨੇ ਨਵਰਾਤਿਆਂ ਦੀ ਦੁਰਗਾ ਪੂਜਾ ਕਰਵਾ ਕੇ ਕੀਤੀ|
ਇਸ ਸਮਾਗਮ ਵਿੱਚ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਅਤੇ ਇਸ ਵਿੱਚ ਇਕ ਵਿਸ਼ੇਸ਼ ਬੈਸਟ ਸੰਸਕਾਰੀ ਕੱਪਲ ਦਾ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਸ਼੍ਰੀ ਵਿਰਾਟ ਆਰੀਆ ਅਤੇ ਉਹਨਾਂ ਦੀ ਧਰਮ ਪਤਨੀ ਮਾਧੁਰੀ ਆਰੀਆ ਨੂੰ ਬੈਸਟ ਕੱਪਲ ਚੁਣਿਆ ਗਿਆ ਤੇ ਉਹਨਾਂ ਨੂੰ ਸ਼੍ਰੀ ਵਿਸ਼ਨੂੰ ਭਗਵਾਨ ਮਿੱਤਲ ਵਲੋਂ ਬੈਸਟ ਕੱਪਲ ਐਵਾਰਡ ਦਿੱਤਾ ਗਿਆ|
ਇਸ ਮੌਕੇ ਸ੍ਰੀ ਵਿਕਾਸ ਗਰਗ, ਸ੍ਰੀ ਰੋਹਿਤ ਮਿਸ਼ਰਾ, ਐਮ ਪੀ ਅਰੋੜਾ, ਵਿਕਾਸ ਸਿੰਗਲਾ, ਸੰਜੇ ਜਿੰਦਲ, ਪ੍ਰੇਮ ਚੰਦ ਗੋਇਲ, ਰਾਜਿੰਦਰ ਅਰੋੜਾ, ਕਿਰਪਾਲ ਕੌਰ, ਨਿਰਮਲ ਕੌਰ, ਨਿਧਿ ਗੁਪਤਾ, ਪੂਨਮ ਸਿੰਗਲਾ, ਹਰਸ਼, ਮੋਹਨ ਜੋਸ਼ੀ, ਸਾਹਿਲ ਗਰਗ, ਸੁਮਨ ਸਿਡਾਨਾ, ਆਰਤੀ ਗਰਗ, ਪੂਜਾ ਗਰਗ, ਰਾਜੀਵ ਸ਼ਰਮਾ, ਨਵੀਂ ਭਾਟੀਆ, ਅਰੁਣਾ ਮਹਿਤਾ, ਕ੍ਰਿਸ਼ਨ ਮੁਰਾਰੀ ਸਿੰਘ, ਸ਼ਿਮਲਾ ਗੋਇਲ, ਸੁਨੀਤਾ ਮਿੱਤਲ, ਗੌਰਵ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *