ਬਿਜਲਈ ਕ੍ਰਿਮੇਸ਼ਨ ਚੈਂਬਰ ਦੇ ਸ਼ੈੱਡ ਹੇਠਾਂ ਪੱਖੇ, ਟਿਊਬਾਂ ਅਤੇ ਬੈਂਚ ਲਗਵਾਏ

ਐਸ.ਏ.ਐਸ.ਨਗਰ, 1 ਜੁਲਾਈ (ਸ.ਬ.) ਲਾਇਨਜ਼ ਕਲੱਬ ਮੁਹਾਲੀ ਵਲੋਂ ਸ਼ਹਿਰ ਵਿੱਚ ਉਸਾਰੇ ਗਏ ਨਵੇਂ ਬਿਜਲਈ ਕ੍ਰਿਮੇਸ਼ਨ ਚੈਂਬਰ ਦੇ ਸ਼ੈੱਡ ਹੇਠਾਂ 6 ਪੱਖੇ, 8 ਟਿਊਬਾਂ ਅਤੇ 9 ਸੀਟਾਂ ਵਾਲੇ 3 ਬੈਂਚ ਲਗਵਾਏ ਗਏ| 
ਇਸ ਮੌਕੇ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਸੇਵਾ ਕਲੱਬ ਵਲੋਂ ਲੋਕਾਂ ਦੀ ਸਹੂਲਤ ਲਈ ਕੀਤੀ ਗਈ ਹੈ ਅਤੇ ਆਉਣ ਵਾਲੇ  ਸਮੇਂ ਦੌਰਾਨ ਹੋਰ ਨਵੇਂ ਕੰਮ ਕੀਤੇ ਜਾਣਗੇ| 
ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਜੇ.ਐਸ.ਰਾਹੀ, ਅਮਰਜੀਤ ਬਜਾਜ, ਜਤਿੰਦਰ ਪਾਲ ਸਿੰਘ, ਬਲਜਿੰਦਰ ਸਿੰਘ ਤੂਰ, ਤਰਨਜੋਤ ਸਿੰਘ, ਸ਼ਰਨਜੀਤ ਸਿੰਘ ਹਾਜਿਰ ਸਨ| 

Leave a Reply

Your email address will not be published. Required fields are marked *