ਬਿਜਲੀ ਅਤੇ ਪਾਣੀ ਦੀਆਂ ਵਧੀਆਂ ਦਰਾਂ ਦੇ ਖਿਲਾਫ ਅਕਾਲੀ-ਭਾਜਪਾ ਗਠਜੋੜ ਦੇ ਕੌਂਸਲਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਬਿਜਲੀ ਅਤੇ ਪਾਣੀ ਦੀਆਂ ਵਧੀਆਂ ਦਰਾਂ ਦੇ ਖਿਲਾਫ ਅਕਾਲੀ-ਭਾਜਪਾ ਗਠਜੋੜ ਦੇ ਕੌਂਸਲਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਕਾਰਨ ਲੋਕਾਂ ਵਿਚ ਰੋਸ ਫੈਲਿਆ : ਪਰਮਜੀਤ ਸਿੰਘ ਕਾਹਲੋਂ
ਐਸ ਏ ਐਸ ਨਗਰ, 21 ਨਵੰਬਰ (ਸ.ਬ.) ਨਗਰ ਨਿਗਮ ਮੁਹਾਲੀ ਦੇ ਅਕਾਲੀ ਦਲ ਤੇ ਭਾਜਪਾ ਨਾਲ ਸਬੰਧਿਤ ਕਂੌਸਲਰਾਂ ਅਤੇ ਨਾਗਰਿਕ ਭਲਾਈ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਅਕਾਲੀ ਦਲ ਜਿਲਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਸ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿਚ ਬਿਜਲੀ ਪਾਣੀ ਦੇ ਬਿਲਾਂ ਵਿਚ ਵਾਧੇ ਵਿਰੁੱਧ ਡੀ ਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਡੀ ਸੀ ਨੂੰ ਮੰਗ ਪੱਤਰ ਦੇ ਕੇ ਬਿਜਲੀ ਤੇ ਪਾਣੀ ਦੀਆਂ ਦਰਾਂ ਵਿਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਸ ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿਜਲੀ ਅਤੇ ਪਾਣੀ ਦੇ ਰੇਟਾਂ ਵਿਚ ਭਾਰੀ ਵਾਧਾ ਕਰ ਦਿਤਾ ਹੈ, ਜਿਸ ਕਾਰਨ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ ਰਹੇ ਲੋਕਾਂ ਉਪਰ ਹੋਰ ਵੀ ਵਿਤੀ ਬੋਝ ਪੈ ਗਿਆ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਬਿਲਾਂ ਵਿਚ 12 ਫੀਸਦੀ ਵਾਧਾ ਕਰ ਦਿਤਾ ਹੈ, ਜਦੋਂ ਕਿ ਗਮਾਡਾ ਨੇ ਮੁਹਾਲੀ ਵਿਚ ਪਾਣੀ ਦੇ ਰੇਟ 4 ਗੁਣਾ ਵਧਾ ਦਿਤੇ ਹਨ ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਅਜਿਹੇ ਲੋਕ ਵਿਰੋਧੀ ਫੈਸਲਿਆਂ ਕਾਰਨ ਹੀ ਆਮ ਲੋਕਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ| ਉਹਨਾਂ ਮੰਗ ਕੀਤੀ ਕਿ ਬਿਜਲੀ ਅਤੇ ਪਾਣੀ ਦੇ ਬਿਲਾਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ| ਉਹਨਾਂ ਚਿਤਾਵਨੀ ਦਿਤੀ ਕਿ ਜੇ ਇਕ ਮਹੀਨੇ ਤਕ ਬਿਜਲੀ ਅਤੇ ਪਾਣੀ ਦੇ ਬਿਲਾਂ ਵਿਚ ਕੀਤਾ ਵਾਧਾ ਵਾਪਸ ਨਾ ਲਿਆ ਤਾਂ ਇਕ ਮਹੀਨੇ ਬਾਅਦ ਨਵੀਂ ਰਣਨੀਤੀ ਬਣਾ ਕੇ ਸੰਘਰਸ਼ ਕੀਤਾ ਜਾਵੇਗਾ|
ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸ ਮਨਜੀਤ ਸਿੰਘ ਸੇਠੀ, ਕੌਂਸਲਰ ਆਰ ਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਸਤਵੀਰ ਸਿੰਘ ਧਨੋਆ, ਪਰਮਿੰਦਰ ਸਿੰਘ ਤਸਿੰਬਲੀ, ਸੁਰਿੰਦਰ ਸਿੰਘ ਰੋਡਾ, ਸੁਖਦੇਵ ਸਿੰਘ, ਅਰੁਣ ਸ਼ਰਮਾ, ਅਸ਼ੋਕ ਝਾ, ਬੌਬੀ ਕੰਬੋਜ, ਸੈਹਬੀ ਆਨੰਦ, ਹਰਦੀਪ ਸਰਾਓਂ, ਪ੍ਰਕਾਸ਼ਵਤੀ (ਸਾਰੇ ਕੌਂਸਲਰ), ਯੂਥ ਅਕਾਲੀ ਦਲ ਦਿਹਾਤੀ ਦੇ ਜਿਲਾ ਪ੍ਰਧਾਨ ਸਤਿੰਦਰ ਗਿੱਲ, ਸਾਬਕਾ ਕੌਂਸਲਰ ਮਨਜੀਤ ਕੌਰ, ਹਰਵਿੰਦਰ ਸਿੰਘ ਫੇਜ 1, ਜਸਪਾਲ ਸਿੰਘ ਮਟੋਰ, ਸਿਟੀਜਨ ਡਿਵੈਲਪਮੈਂਟ ਐਂਡ ਵੈਲਫੇਅਰ ਫੋਰਮ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ, ਜਨਰਲ ਸਕੱਤਰ ਕੇ ਐਨ ਸ਼ਰਮਾ, ਕੁਲਵਿੰਦਰ ਸਿੰਘ ਫੇਜ 11, ਦਿਆਲ ਸਿੰਘ ਫੇਜ 7, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ, ਕਰਮਜੀਤ ਸਿੰਘ ਬੈਦਵਾਨ ਜਨਰਲ ਸਕੱਤਰ, ਸੁੱਚਾ ਸਿੰਘ ਕਲੌੜ, ਇੰਡਸਟਰੀ ਐਸੋਸੀਏਸ਼ਨ ਸੈਕਟਰ-82 ਦੇ ਪ੍ਰਧਾਨ ਰਾਜੀਵ ਵਸਿਸਟ, ਹਰਪਾਲ ਸਿੰਘ ਸੈਕਟਰ 57, ਸਤਨਾਮ ਲਾਂਡਰਾ, ਨਸੀਬ ਸਿੰਘ ਸੰਧੂ, ਹਰਿੰਦਰ ਸਿੰਘ ਖਹਿਰਾ, ਰਾਮਗੜੀਆ ਸਭਾ ਦੇ ਜਨਰਲ ਸਕੱਤਰ ਸ ਕਰਮ ਸਿੰਘ ਬਬਰਾ,ਜਗਦੀਸ਼ ਸਿੰਘ, ਕਰਮ ਸਿੰਘ ਮਾਵੀ, ਗੁਰਮੇਲ ਸਿੰਘ ਮੋਜੋਵਾਲ, ਨਰਿੰਦਰ ਸਿੰਘ ਲਾਂਬਾ, ਤੇਜਿੰਦਰ ਸਿੰਘ ਉਬਰਾਏ, ਤੇਜਿੰਦਰ ਸਿੰਘ ਸ਼ੇਰਗਿਲ, ਜਸਮੇਰ ਬਾਠ ਵਿੱਕੀ ਖੈਰਪੁਰ, ਸੰਨੀ ਕੰਡਾ ਅਤੇ ਵੱਡੀ ਗਿਣਤੀ ਅਕਾਲੀ ਭਾਜਪਾ ਆਗੂ ਤੇ ਵਰਕਰ ਵੀ ਮੌਜੂਦ ਸਨ|

Leave a Reply

Your email address will not be published. Required fields are marked *