ਬਿਜਲੀ ਕਰਮਚਾਰੀਆਂ ਵਲੋਂ ਸਰਕਾਰ ਅਤੇ ਪਾਵਰਕਾਮ ਦੇ ਖਿਲਾਫ ਅਰਥੀ ਫੂਕ ਮੁਜਾਹਰਾ
ਐਸ.ਏ.ਐਸ.ਨਗਰ, 28 ਜਨਵਰੀ (ਪਵਨ ਰਾਵਤ) ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਮੰਡਲ/ਸਰਕਲ (ਸੰਚਾਲਣ) ਮੁਹਾਲੀ ਵਲੋਂ ਸੂਬਾ ਮੁਲਾਜਮ ਅਤੇ ਪੈਨਸ਼ਨਰਜ਼ ਆਧਾਰਿਤ ਤਾਲਮੇਲ ਸੰਘਰਸ਼ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਰਾਜ ਕੁਮਾਰ ਅਤੇ ਜਤਿੰਦਰ ਸਿੰਘ ਡਿਵੀਜਨ ਕੰਨਵੀਨਰਾਂ ਦੀ ਅਗਵਾਈ ਹੇਠ ਸਥਾਨਕ ਫੇਜ਼ 1 ਦੇ ਬਿਜਲੀ ਦਫਤਰ ਵਿੱਚ ਸਰਕਾਰ ਅਤੇ ਪਾਵਰਕਾਮ ਪੰਜਾਬ ਦੇ ਵਿਰੁੱਧ ਰੈਲੀ ਕੀਤੀ ਗਈ ਅਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਸz. ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਟਾਲ ਮਟੋਲ ਦੇ ਰਵਈਏ ਕਾਰਨ ਉਨ੍ਹਾਂ ਵਲੋਂ ਇਹ ਮੁਜਾਹਰਾ ਕੀਤਾ ਗਿਆ ਹੈ।
ਇਸ ਮੌਕੇ ਅਤੇ ਸਰਕਾਰ ਅਤੇ ਪਾਵਰਕਾਮ ਦੇ ਰਵਈਏ ਦੀ ਨਿਖੇਧੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਨਾਲ ਪੇ ਬੈਂਡ ਡਿਫਰੇਨਸ਼ਿਲ ਕਾਇਮ ਰੱਖਦਿਆ ਬਿਜਲੀ ਮੁਲਾਜਮਾਂ ਦੇ ਬਾਕੀ ਰਹਿੰਦੇ ਗੁਰੱਪ 4 ਤੋਂ 9 ਅਤੇ 17 ਅੰਦਰ ਆਉਂਦੇ ਕਾਮਿਆਂ ਨੂੰ 1-12-2011 ਤੋਂ ਪੇ ਬੈਡ ਦਿੱਤਾ ਜਾਵੇ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪਹਿਲ ਦੇ ਆਧਾਰ ਤੇ ਜਾਰੀ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸ਼ਾਮਿਲ ਕਰਕੇ ਸਕੇਲ ਸੋਧੇ ਜਾਣ, ਪੈਨਸ਼ਨਰ ਅਤੇ ਨਵੇਂ ਮੁਲਾਜਮਾਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਜਾਰੀ ਰੱਖੀ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦਾ ਏਰੀਅਰ ਬਿਨ੍ਹਾਂ ਦੇਰੀ ਤੋਂ ਜਾਰੀ ਕੀਤਾ ਜਾਵੇ ਅਤੇ ਅੰਤਿਮ ਰਿਲੀਫ 1-1-2016 ਤੋਂ ਦਿੱਤਾ ਜਾਵੇ।
ਬੁਲਾਰਿਆਂ ਨੇ ਮੰਗ ਕੀਤੀ ਕਿ 23 ਸਾਲਾਂ ਅਡਵਾਂਸ ਪ੍ਰਮੋਸ਼ਨਲ ਇੰਕਰੀਮੈਂਟ ਮੁਲਾਜਮ ਅਤੇ ਪੈਂਸ਼ਨਰ ਨੂੰ ਬਿਨ੍ਹਾਂ ਸ਼ਰਤ ਬਣਦੀ ਮਿਤੀ ਤੋਂ ਦਿੱਤਾ ਜਾਵੇ, 1-1-2016 ਤੋਂ 25 ਸਾਲ ਦੀ ਸੇਵਾ ਪੂਰੀ ਕਰਨ ਤੇ ਪੂਰੇ ਪੈਂਨਸ਼ਨਰੀ ਲਾਭ ਦਿੱਤੇ ਜਾਣ, ਠੇਕੇ ਤੇ ਕੰਮ ਕਰਦੇ ਸਮੁੱਚੇ ਬਿਜਲੀ ਕਾਮਿਆਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਪੱਕਾ ਕੀਤਾ ਜਾਵੇ ਅਤੇ ਪਰਖ ਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ ਇੱਕ ਸਾਲ ਕੀਤਾ ਜਾਵੇ, ਬਿਜਲੀ ਮੁਲਾਜਮ ਅਤੇ ਪੈਂਸ਼ਨਰ ਲਈ ਮੈਡੀਕਲ ਕੈਸ਼ ਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ, ਉਨ੍ਹਾਂ ਨੂੰ ਬਣਦਾ ਮੈਡੀਕਲ ਭੱਤਾ 3000 ਰੁਪਏ ਕੀਤਾ ਜਾਵੇ, 1-4-2004 ਤੋਂ ਬਾਅਦ ਭਰਤੀ ਹੋਏ ਮੁਲਾਜਮ ਅਤੇ ਐਨ.ਸੀ.ਐਲ. ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਉੱਚ ਅਦਾਲਤ ਦੇ ਫੈਸਲੇ ਜਨਰਲਾਈਜ ਕੀਤੇ ਜਾਣ, ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਨ ਅਤੇ ਕਰੋੜਾਂ ਰੁਪਏ ਦੀ ਜਮੀਨ ਕੌਡੀਆਂ ਦੇ ਭਾਅ ਤੇ ਵੇਚਣ ਦਾ ਫੈਸਲਾ ਵਾਪਿਸ ਲਿਆ ਜਾਵੇ, ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਅਤੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2020 ਦੀਆਂ ਤਜਵੀਜਾਂ ਨੂੰ ਰੱਦ ਕੀਤਾ ਜਾਵੇ।
ਇਸ ਮੌਕੇ ਟੀ.ਐਸ.ਯੂ. ਦੇ ਸਰਕਲ ਪ੍ਰਧਾਨ ਲੱਖਾ ਸਿੰਘ, ਗੁਰਬਖਸ਼ ਸਿੰਘ, ਪਰਮਜੀਤ ਸਿੰਘ, ਸਤਵੰਤ ਸਿੰਘ ਅਤੇ ਸ੍ਰੀ ਵਿਜੈ ਕੁਮਾਰ ਸਰਕਲ ਪ੍ਰਧਾਨ, ਗੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਭਾਸ਼ ਚੰਦਰ, ਬਲਵੀਰ ਸਿੰਘ, ਸੋਮਨਾਥ, ਕਪਲ ਦੇਵ, ਰਮੇਸ਼ ਚੰਦ, ਨਿਰਮਲ ਸਿੰਘ, ਬੀ.ਸੀ.ਪ੍ਰੇਮੀ ਅਤੇ ਰਮੇਸ਼ ਚੰਦ ਨੇ ਵੀ ਸੰਬੋਧਨ ਕੀਤਾ।