ਬਿਜਲੀ ਕਾਮਿਆਂ ਵਲੋਂ ਰੋਸ ਧਰਨਾ, ਸਰਕਾਰ ਦਾ ਪਤਲਾ ਫੂਕਿਆ

ਐਸ. ਏ. ਐਸ ਨਗਰ, 20 ਸਤੰਬਰ (ਸ.ਬ.) ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜਮ ਯੂਨੀਅਨ, ਪੰਜਾਬ ਦੀ ਅਗਵਾਈ ਵਿੱਚ ਮੁਹਾਲੀ ਸਰਕਲ ਅਧੀਨ ਆਉਂਦੇ ਬਿਜਲੀ ਕਾਮਿਆਂ ਨੇ ਜ਼ੀਰਕਪੁਰ, ਸੋਹਾਣਾ, ਮੁੱਲਾਪੁਰ, ਮੁਹਾਲੀ ਟੈਕ-1 ਅਤੇ ਟੈਕ-2 ਤੋਂ ਇੱਕਠੇ ਹੋ ਕੇ ਸਰਕਲ ਦਫਤਰ ਅੱਗੇ ਅਰਥੀ ਫੂਕ ਮੁਜ਼ਾਹਰਾ ਕੀਤਾ ਅਤੇ ਪਾਵਰਕੌਮ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ| |
ਇਸ ਮੌਕੇ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਸ੍ਰ. ਲੱਖਾ ਸਿੰਘ ਅਤੇ ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ. ਬਲਿਹਾਰ ਸਿੰਘ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀ ਦਿਨੋ-ਦਿਨ ਗਿਣਤੀ ਘੱਟ ਰਹੀ ਹੈ, ਪੁਰਾਣੇ ਤਜ਼ਰਬੇਕਾਰ ਮੁਲਾਜ਼ਮ ਰਿਟਾਇਰ ਹੁੰਦੇ ਜਾ ਰਹੇ ਹਨ, ਕੰਮ ਦਾ ਭਾਰ ਵਧਦਾ ਜਾ ਰਿਹਾ ਹੈ ਪਰ ਮੈਨੇਜਮੈਂਟ ਵੱਲੋਂ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ| ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ| ਬਿਜਲੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਅਣਗੌਲਿਆ ਜਾ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਬਿਜਲੀ ਬੋਰਡ ਅੰਦਰ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ (ਅੱਜ ਦੇ ਕੰਮ ਭਾਰ ਮੁਤਾਬਕ) ਪੱਕੀ ਭਰਤੀ ਦੁਆਰਾ ਭਰੀਆਂ ਜਾਣ| 30 ਸਤੰਬਰ ਨੂੰ ਸੀ. ਐਚ. ਬੀ ਠੇਕਾ ਮੁਲਾਜ਼ਮਾਂ ਦੀ ਹੋਣ ਵਾਲੀ ਛਾਂਟੀ ਰੱਦ ਕੀਤੀ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਆਊਟਸੋਰਸਿੰਗ ਤੇ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ, ਪੇ-ਬੈਂਡ, ਗ੍ਰੇਡ-ਪੇਅ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਾਂਗ 1-12-2011 ਤੋਂ ਦਿੱਤਾ ਜਾਵੇ, ਬਿਜਲੀ ਐਕਟ 1948 ਮੁਤਾਬਕ ਤਹਿ ਸੇਵਾ ਸ਼ਰਤਾਂ ਅਤੇ ਨਿਯਮ ਬਹਾਲ ਰੱਖੇ ਜਾਣ, ਨਵੇਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹ ਭੱਤੇ ਅਤੇ ਬਿਜਲੀ ਰਿਆਇਤ ਦਿੱਤੀ ਜਾਵੇ, ਨਵੇਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਰੇਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹ ਭੱਤੇ ਅਤੇ ਬਿਜਲੀ ਰਿਆਇਤ ਦਿੱਤੀ ਜਾਵੇ, 1-1-2016 ਤੋਂ ਬਿਜਲੀ ਮੁਲਾਜ਼ਮਾਂ ਦੇ ਪੇ-ਸਕੇਲ ਦੋ ਧਿਰੀ ਗੱਲਬਾਤ ਰਾਹੀ ਸੌਖੇ ਜਾਣ, ਬਰਾਬਰ ਕੰਮ ਤਨਖਾਹ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤੇ ਜਾਵੇ ਭਰਤੀ ਕੀਤੇ ਕਰਮਚਾਰੀਆਂ ਤੇ ਪਹਿਲੀ ਪੈਨਸ਼ਨ ਯੋਜਨਾ ਲਾਗੂ ਕੀਤੀ ਜਾਵੇ, 23 ਸਾਲ ਪ੍ਰਮੋਸ਼ਨਲ ਸਕੇਲ ਹਰ ਕਰਮਚਾਰੀਆ ਨੂੰ ਬਿਨਾਂ ਸ਼ਰਤ ਦਿੱਤਾ ਜਾਵੇ, ਡਿਸਮਿਸ ਕੀਤੇ ਪਟਿਆਲਾ ਸਰਕਲ ਆਗੂਆਂ ਨੂੰ ਬਹਾਲ ਕੀਤਾ ਜਾਵੇ|
ਇਸ ਮੌਕੇ ਮੁਲਾਜਮ ਆਗੂ ਗੁਰਬਖਸ਼ ਸਿੰਘ, ਜਤਿੰਦਰ ਸਿੰਘ, ਜਗਦੀਪ ਸਿੰਘ, ਮਹਿੰਦਰ ਸਿੰਘ, ਜਨਕ ਰਾਜ, ਨਿਰਮਲ ਸਿੰਘ, ਲਲਿਤ ਕੁਮਾਰ, ਰੋਹਿਤ ਕੁਮਾਰ ਅਤੇ ਨਰਿੰਦਰ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਭਰਭੂਰ ਸਿੰਘ ਮਾਂਗਟ ਅਤੇ ਸਾਬਕਾ ਖਜਾਨਚੀ ਟੀ. ਐਸ. ਯੂ ਰਜਿੰਦਰ ਕੁਮਾਰ, ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂ ਸੁਰਿੰਦਰ ਸਿੰਘ ਅਤੇ ਸਰਕਲ ਪ੍ਰਧਾਨ ਗੁਰਦੀਪ ਦਿਓਲ ਅਤੇ ਰਿਟਾਇਰ ਮੁਲਾਜ਼ਮ ਆਗੂ ਵਿਜੈ ਕੁਮਾਰ ਅਤੇ ਸੁਰਿੰਦਰ ਮੱਲੀ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *