ਬਿਜਲੀ ਕਾਮਿਆਂ ਵਲੋਂ ਰੋਸ ਮੁਜਾਹਰਾ

ਐਸ.ਏ.ਐਸ.ਨਗਰ, 3 ਫਰਵਰੀ (ਆਰ.ਪੀ.ਵਾਲੀਆ) ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ, ਪੈਨਸ਼ਨਰਜ ਐਸੋਸੀਏਸ਼ਨ ਡਵੀਜਨ ਅਤੇ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਵੱਲੋਂ ਅੱਜ ਦੇਸ਼ ਵਿਆਪੀ ਹੜਤਾਲ ਦੇ ਸਮੱਰਥਨ ਵਿੱਚ ਮੋਹਨ ਸਿੰਘ ਗਿੱਲ ਦੀ ਅਗਵਾਈ ਹੇਠ ਰੋਸ ਮੁਜਾਹਰਾ ਕੀਤਾ ਗਿਆ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਉਹ ਦੇਸ਼ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਦੇਸ਼ ਵਿਰੋਧੀ ਕੀਤੇ ਜਾ ਰਹੇ ਫੈਸਲਿਆਂ ਦਾ ਵਿਰੋਧ ਕਰਦੇ ਹਨ। ਸਰਕਾਰ ਵਲੋਂ ਖੇਤੀ ਨਾਲ ਸੰਬੰਧਿਤ ਤਿੰਨ ਕਾਨੂੰਨ ਪਾਸ ਕੀਤੇ ਗਏ ਹਨ ਜਿਸਦਾ ਦੇਸ਼ ਵਿਆਪੀ ਵਿਰੋਧ ਹੋ ਰਿਹਾ ਹੈ ਅਤੇ ਲੇਬਰ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਚਾਰ ਕੋਡ ਵਿੱਚ ਬਦਲ ਦਿੱਤਾ ਗਿਆ, ਜਿੰਨਾ ਨਾਲ ਮੁਲਾਜ਼ਮਾਂ ਦੀਆਂ ਨੋਕਰੀਆ ਖਤਰੇ ਵਿੱਚ ਪੈ ਗਈਆ ਹਨ। ਕੇਂਦਰ ਸਰਕਾਰ ਵਲੋਂ ਬਿਜਲੀ ਸਨਅਤ ਨਾਲ ਸੰਬੰਧਿਤ ਬਿਜਲੀ ਐਕਟ 2003 ਦੀ ਲਗਾਤਾਰਤਾ ਇਸ ਐਕਟ ਨੂੰ ਸੋਧ ਕੇ ਬਿਜਲੀ ਬਿੱਲ 2020 ਲਿਆਂਦਾ ਜਾ ਰਿਹਾ ਹੈ। ਇਸਦੇ ਪਾਸ ਹੋਣ ਨਾਲ ਬਿਜਲੀ ਸਨਅਤ ਪ੍ਰਾਈਵੇਟ ਸੈਕਟਰ ਕੋਲ ਚਲੀ ਜਾਵੇਗੀ। ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹਨਾਂ ਮੁਲਾਜ਼ਮਾਂ ਨੂੰ ਤਨਖਾਹ ਕਮਿਸ਼ਨ ਦਿੱਤਾ ਜਾਵੇ। ਇਸ ਮੌਕੇ ਸਰਵ ਸ੍ਰੀ ਜਗਦੀਸ਼ ਸ਼ਰਮਾ ਡਿਪਟੀ ਜਨਰਲ ਸਕੱਤਰ, ਐਫੀ ਸੁਰਿੰਦਰ ਪਾਲ ਲਹੋਰੀਆ ਡਿਪਟੀ ਜਨਰਲ ਸਕੱਤਰ ਫੈਡਰੇਸ਼ਨ ਏਟਕ ਪੰਜਾਬ, ਬਲਵਿੰਦਰ ਕੁਮਾਰ, ਜਸਬੀਰ ਸਿੰਘ ਡਡਵਾਲ, ਸੁਖਦੇਵ ਠਾਕੁਰ, ਪੈਨਸ਼ਨਰਜ ਐਸੋਸੀਏਸ਼ਨ ਵੱਲੋਂ ਬ੍ਰਿਜਮੋਹਨ ਸ਼ਰਮਾ, ਰਣਜੀਤ ਸਿੰਘ, ਐਸ ਕੇ ਵਰਮਾ, ਹਰਦਿਆਲ ਬੈਂਸ ਨੇ ਸੰਬੋਧਨ ਕੀਤਾ ਗਿਆ।

Leave a Reply

Your email address will not be published. Required fields are marked *