ਬਿਜਲੀ ਕਾਮਿਆਂ ਵੱਲੋਂ ਮੈਨੇਜਮੈਂਟ ਖਿਲਾਫ ਰੋਸ ਰੈਲੀ

ਐਸ. ਏ. ਐਸ ਨਗਰ, 24 ਅਗਸਤ (ਸ.ਬ.) ਪੀ. ਐਸ. ਈ. ਬੀ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਟੈਕਨੀਕਲ ਸਰਵਿਸ ਯੂਨੀਅਨ ਦੀ ਡਵੀਜਨ ਕਮੇਟੀ ਮੁਹਾਲੀ ਵੱਲੋਂ ਸਪੈਸ਼ਲ ਡਵੀਜਨ ਮੁਹਾਲੀ ਫੇਜ਼-1 ਦੇ ਕੰਪਲੈਕਸ ਵਿਖੇ ਰੋਸ ਰੈਲੀ ਕੀਤੀ ਗਈ| ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪਾਵਰ ਕੋਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੈਨੇਜਮੈਂਟ ਵੱਲੋਂ 30 ਜੂਨ 2018 ਦੀ ਮੀਟਿੰਗ ਵਿਚ ਬਿਜਲੀ ਕਾਮਿਆਂ ਦੇ ਮਸਲੇ ਹੱਲ ਕਰਨ ਲਈ ਇਕ ਮਹੀਨੇ ਦਾ ਸਮਾਂ ਲਿਆ ਸੀ ਪਰ 13 ਅਗਸਤ ਦੀ ਮੀਟਿੰਗ ਮੌਕੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਅਤੇ ਸਿਰਫ ਲਟਕਾਉਣ ਵਾਲਾ ਕੰਮ ਕੀਤਾ ਗਿਆ ਬਿਜਲੀ ਕਾਮਿਆਂ ਦੀ ਅਹਿਮ ਮੰਗ 4 ਤੋਂ 9 ਟੇਬਲ ਤੱਕ ਪੇ-ਬੈਂਡ ਦੀ ਡਵੀਜਨ ਕਰਨੀ, 23 ਸਾਲਾਂ ਇੰਨਕਰੀਮੈਂਟ ਬਿਨਾ ਸ਼ਰਤ ਦੇਣ, ਥਰਮਲਾਂ ਨੂੰ ਬੰਦ ਕਰਨਾ, ਵਰਕਚਾਰਜ, ਆਰ. ਟੀ. ਐਮ ਨੂੰ ਸਹਾਇਕ ਲਾਈਨਮੈਨ ਬਣਾਉਣਾ ਅਤੇ ਤੱਰਕੀਆਂ ਦੀ ਖੜੋਤ ਦੂਰ ਕਰਨੀ, ਮੰਗਾਂ ਮੈਨੇਜਮੈਂਟ ਵੱਲੋਂ ਜਾਣ ਬੁੱਝ ਕੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ| ਬੁਲਾਰਿਆਂ ਨੇ ਕਿਹਾ ਕਿ ਜੁਆਇੰਟ ਫੋਰਮ ਵੱਲੋਂ 29 ਅਗਸਤ ਨੂੰ ਪਟਿਆਲਾ ਹੈਡ ਆਫਿਸ ਅੱਗੇ ਧਰਨਾ ਦਿੱਤਾ ਜਾਵੇਗਾ| ਫੀਲਡ ਵਿੱਚ ਆਉਣ ਤੇ ਡਾਇਰੈਕਟਰ ਦਾ ਘਿਰਾਉ ਕੀਤਾ ਜਾਵੇਗਾ| ਡਿਊਟੀ ਵਰਕ ਟੂ ਰੂਲ ਤਹਿਤ ਕੀਤੀ ਜਾਵੇਗੀ| ਇਸ ਮੌਕੇ ਸਰਕਲ ਪ੍ਰਧਾਨ ਸ੍ਰੀ ਜੈ ਕ੍ਰਿਸ਼ਨ ਸ਼ਰਮਾ, ਸਰਕਲ ਖਜਾਨਚੀ ਸ੍ਰੀ. ਸਵਰਨਜੀਤ ਸਿੰਘ, ਡਵੀਜਨ ਮੀਤ ਪ੍ਰਧਾਨ ਸ੍ਰੀ. ਮੰਗਲ ਸਿੰਘ, ਡਵੀਜਨ ਸਕੱਤਰ ਸ੍ਰੀ. ਉਮ. ਕੁਮਾਰ, ਸਬ-ਡਵੀਜਨ ਪ੍ਰਧਾਨ. ਸ੍ਰੀ. ਸੁਰਮੁੱਖ ਸਿੰਘ, ਮੀਤ ਪ੍ਰਧਾਨ ਸ੍ਰੀ. ਸੁਰਿੰਦਰ ਕੁਮਾਰ ਜੱਸੀ, ਟੈਕ-2 ਸਬ-ਡਵੀਜਨ ਕੁਲਦੀਪ ਸਿੰਘ, ਟੈਕ-1 ਸਬ ਡਵੀਜਨ ਪ੍ਰਧਾਨ ਸ੍ਰੀ ਸ਼ਿਵ ਮੂਰਤੀ ਨੇ ਆਪਣੇ ਵਿਚਾਰ ਪੇਸ਼ ਕੀਤੇ|

Leave a Reply

Your email address will not be published. Required fields are marked *