ਬਿਜਲੀ ਖਪਤਕਾਰਾਂ ਤੇ 2 ਫੀਸਦੀ ਟੈਕਸ ਲਾਉਣ ਦਾ ਫੈਸਲਾ ਰੱਦ ਕੀਤਾ ਜਾਵੇ : ਡਾ. ਜੈਨ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਸਿਟੀਜਨ ਵੈਲਫੇਅਰ ਕੌਂਸਲ ਅਤੇ ਕੰਜ਼ਿਊਮਰ ਪ੍ਰੋਟੈਕਸ਼ਨ ਕੌਂਸਲ (ਖਰੜ) ਦੇ ਚੇਅਰਮੈਨ ਡਾ. ਪਵਨ ਕੁਮਾਰ ਜੈਨ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਸਬਸਿਡੀ ਦਾ ਬੋਝ ਘਟਾਉਣ ਲਈ ਪਹਿਲੀ ਨਵੰਬਰ ਤੋਂ ਪੰਜਾਬ ਦੇ ਮਿਉਂਸਪਲ ਖੇਤਰ ਦੇ ਬਿਜਲੀ ਖਪਤਕਾਰਾਂ ਉੱਤੇ 2 ਫੀਸਦੀ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ, ਨੂੰ ਗਲਤ ਕਰਾਰ ਦਿੰਦਿਆਂ ਉਸਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ|
ਇੱਥੇ ਜਾਰੀ ਇਕ ਬਿਆਨ ਵਿੱਚ ਡਾ. ਜੈਨ ਨੇ ਕਿਹਾ ਕਿ ਇਹ ਸ਼ਹਿਰੀ ਖੇਤਰ ਦੇ ਲੋਕਾਂ ਦੇ ਵਾਧੂ ਦਾ ਮਾਲੀ ਭਾਰ ਪਾਇਆ ਜਾ ਰਿਹਾ ਹੈ| ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਹਨ| ਹੁਣ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਲੋਕਾਂ ਨੂੰ ਇਹ ਦੀਵਾਲੀ ਦਾ ਤੋਹਫਾ ਦਿਤਾ ਜਾ ਰਿਹਾ ਹੈ| ਇਸ ਨਾਲ ਖਪਤਕਾਰਾਂ ਤੇ 400 ਕਰੋੜ ਰੁਪਏ ਤੋਂ ਵੱਧ ਦਾ ਭਾਰ ਪਵੇਗਾ|
ਉਹਨਾਂ ਕਿਹਾ ਕਿ ਸਰਕਾਰ ਆਪਣੇ ਖਰਚ ਘੱਟ ਕਰੇ ਅਤੇ ਮੰਤਰੀਆਂ ਵੱਲੋਂ ਥਾਂ ਥਾਂ ਦਿੱਤੀਆਂ ਜਾ ਰਹੀਆਂ ਵਾਧੂ ਗ੍ਰਾਟਾਂ ਤੇ ਵਿਚਾਰ ਕਰੇ ਅਤੇ ਆਮ ਲੋਕਾਂ ਤੋਂ ਵਾਧੂ ਦੇ ਭਾਰ ਨਾ ਪਾਵੇ|

Leave a Reply

Your email address will not be published. Required fields are marked *