ਬਿਜਲੀ ਦਰਾਂ ਅਕਾਲੀ ਸਰਕਾਰ ਵੱਲੋਂ ਕੀਤੇ ਕੇਂਦਰ ਨਾਲ ਸਮਝੌਤੇ ਕਾਰਨ ਵਧੀਆਂ : ਸੁਨੀਲ ਜਾਖੜ

ਚੰਡੀਗੜ੍ਹ, 28 ਅਕਤੂਬਰ (ਸ.ਬ.): ਪੰਜਾਬ ਵਿੱਚ ਵਧੀਆਂ ਬਿਜਲੀ ਦਰਾਂ ਲਈ ਸੁਨੀਲ ਜਾਖੜ ਨੇ ਸਾਬਕਾ ਅਕਾਲੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ  ਹੈ| ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਐÎਮ. ਪੀ. ਸੁਨੀਲ ਜਾਖੜ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਅਕਾਲੀਆਂ ਵਲੋਂ ਕੇਂਦਰ ਨਾਲ ਪਹਿਲਾਂ ਹੀ ਕੀਤੇ ਪਾਵਰ ਸਮਝੌਤੇ ਤਹਿਤ ਹੀ ਵਧੀਆਂ ਹਨ ਅਤੇ ਇਸ ਦੀ ਜ਼ਿੰਮੇਵਾਰੀ ਸਿਰਫ ਸਾਬਕਾ ਅਕਾਲੀ ਸਰਕਾਰ ਦੀ ਹੈ| ਜਾਖੜ ਨੇ ਕਿਹਾ ਕਿ ਜਿਹੜਾ ਬੋਝ ਹੁਣ ਲੋਕਾਂ ਤੇ ਬਿਜਲੀ ਦਰਾਂ ਵਿੱਚ ਹੋਏ ਵਾਧੇ ਦੇ ਰੂਪ ਵਿੱਚ ਪੈਣ ਜਾ ਰਿਹਾ ਹੈ ਇਸ ਲਈ ਬਾਦਲ ਸਰਕਾਰ ਹੀ ਜ਼ਿੰਮੇਵਾਰ ਹੈ|
ਕੋਲਿਆਂਵਾਲੀ ਦੇ ਪੁੱਤਰ ਤੇ ਹੋਏ ਹਮਲੇ ਸੰਬੰਧੀ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਅਕਾਲੀ ਆਪਣਾ ਬੀਜਿਆ ਆਪ ਹੀ ਵੱਢ ਰਹੇ ਹਨ| ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪਰਮਿੰਦਰ ਸਿੰਘ ਕੋਲਿਆਂਵਾਲੀ ਦਾ ਪਤਾ ਲੈਣ ਤਾਂ ਝੱਟ ਹਸਪਤਾਲ ਪਹੁੰਚ ਗਏ ਜਦਕਿ ਉਦੋਂ ਬਾਦਲ ਕਿੱਥੇ ਸਨ ਜਦੋਂ ਅਬੋਹਰ ਵਿਚ ਇਕ ਦਲਿਤ ਨੌਜਵਾਨ ਦੇ ਹੱਥ ਪੈਰ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ|

Leave a Reply

Your email address will not be published. Required fields are marked *