ਬਿਜਲੀ ਦਾ ਟੁਟਿਆ ਖੰਭਾ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ

ਬਲੌਂਗੀ,13 ਅਕਤੂਬਰ (ਪਵਨ ਰਾਵਤ) ਬਲੌਂਗੀ ਪਿੰਡ ਨੂੰ ਜਾਂਦੇ ਰਸਤੇ ਉਪਰ ਗੁਰਦੁਆਰਾ ਸਾਹਿਬ ਨੇੜੇ ਲਗਿਆ ਬਿਜਲੀ ਦਾ ਖੰਭਾ ਟੁੱਟ ਕੇ ਟੇਢਾ ਹੋ ਗਿਆ ਹੈ ਜਿਹੜਾ ਹਰ ਸਮੇਂ ਹਾਦਸੇ ਨੂੰ ਸੱਦਾ ਦੇ ਰਿਹਾ ਹੈ| ਇਹ ਖੰਭਾ ਸਿਰਫ ਬਿਜਲੀ ਦੀਆਂ ਤਾਰਾਂ ਸਹਾਰੇ ਹੀ ਟਿਕਿਆ ਹੋਇਆ ਹੈ ਅਤੇ ਕਦੇ ਵੀ ਕਿਸ ਹਾਦਸੇ ਦਾ ਕਾਰਨ ਬਣ ਸਕਦਾ ਹੈ| 
ਬਲੌਂਗੀ ਦੇ ਵਸਨੀਕਾਂ ਸੁਨੀਲ, ਰਾਹੁਲ , ਵਿਨੋਦ ਨੇ ਦਸਿਆ ਕਿ  ਇਹ ਖੰਭਾ ਕਰੀਬ ਡੇਢ ਮਹੀਨਾਂ ਪਹਿਲਾਂ ਕਿਸੇ ਕਾਰਨ ਟੁੱਟ ਕੇ ਟੇਢਾ ਹੋ ਗਿਆ ਸੀ| ਉਹਨਾਂ ਕਿਹਾ ਕਿ ਉਸ ਸਮੇਂ ਤੋਂ ਇਹ ਖੰਭਾ ਹਰ ਸਮੇਂ ਡਿੱਗ ਪੈਣ ਦੀ ਸਥਿਤੀ ਵਿਚ ਰਹਿੰਦਾ ਹੈ| 
ਵਸਨੀਕਾਂ ਨੇ ਦੱਸਿਆ ਕਿ ਕਰੀਬ ਦਸ ਦਿਨ ਪਹਿਲਾਂ ਬਿਜਲੀ ਮਹਿਕਮੇ ਦੇ ਮੁਲਾਜਮ ਇਸ ਖੰਭੇ  ਦੀ ਜਾਂਚ ਕਰਨ ਆਏ ਸਨ ਪਰ ਉਹ ਇਸ ਖੰਭੇ ਨੂੰ ਬਦਲਣ ਦੀ ਥਾਂ ਖਾਨਾਪੂਰਤੀ ਕਰਕੇ ਚਲੇ ਗਏ| ਉਹਨਾਂ ਕਿਹਾ ਕਿ ਇਸ ਖੰਭੇ ਨੇੜਿਓ ਲੋਕਾਂ ਦੀ ਆਵਾਜਾਈ ਵੀ ਬਹੁਤ ਜਿਆਦਾ ਹੈ, ਜਿਸ ਕਾਰਨ ਇਸ ਖੰਭੇ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ| 
ਉਹਨਾਂ ਮੰਗ ਕੀਤੀ ਕਿ ਇਸ ਖੰਭੇ ਨੂੰ ਜਲਦੀ ਬਦਲਿਆ ਜਾਵੇ| 

Leave a Reply

Your email address will not be published. Required fields are marked *