ਬਿਜਲੀ ਦੀਆਂ ਤਾਰਾਂ ਤੇ ਡਿੱਗਿਆ ਟਾਹਣਾ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ

ਐਸ ਏ ਐਸ ਨਗਰ, 2 ਜਨਵਰੀ (ਆਰ ਪੀ ਵਾਲੀਆ) ਸਥਾਨਕ ਫੇਜ਼ 1 ਦੇ ਗੁਰਦੁਆਰਾ ਸਿੰਘ ਸਭਾ ਅਤੇ ਕੋਠੀ ਨੰਬਰ 261 ਅਤੇ 262 ਦੇ ਸਾਹਮਣੇ ਵਾਲੇ ਪਾਰਕ ਵਿੱਚ ਕਰੀਬ ਦੋ ਮਹੀਨਿਆਂ ਤੋਂ ਸਫੈਦੇ ਦਾ ਟਾਹਣਾ ਕਾਫੀ ਸਮੇਂ ਤੋਂ ਬਿਜਲੀ ਦੀਆਂ ਤਾਰਾਂ ਉਪਰ ਡਿੱਗਿਆ ਹੋਇਆ ਹੈ, ਜਿਸ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ|
ਇਲਾਕਾ ਵਾਸੀਆਂ ਤਰਲੋਚਨ ਸਿੰਘ ਵਸਨੀਕ ਕੋਠੀ ਨੰਬਰ 262, ਸਵਰਨ ਰਾਮ ਵਸਨੀਕ ਕੋਠੀ ਨੰਬਰ 261 ਫੇਜ਼ 1 ਮੁਹਾਲੀ ਨੇ ਦੱਸਿਆ ਕਿ ਸਫੈਦੇ ਦਾ ਇਹ ਵੱਡਾ ਟਾਹਣਾ ਕਰੀਬ ਦੋ ਮਹੀਨਿਆਂ ਤੋਂ ਬਿਜਲੀ ਮੀਟਰਾਂ ਨੂੰ ਜਾਂਦੀਆਂ ਤਾਰਾਂ ਉਪਰ ਡਿਗਿਆ ਹੋਇਆ ਹੈ, ਇਸ ਟਾਹਣੇ ਕਾਰਨ ਕਦੇ ਵੀ ਬਿਜਲੀ ਤਾਰਾਂ ਟੁੱਟ ਸਕਦੀਆਂ ਹਨ ਤੇ ਟਾਹਣੇ ਦੇ ਹੇਠਾਂ ਡਿਗਣ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ| ਉਹਨਾਂ ਕਿਹਾ ਕਿ ਜਦੋਂ ਇਸ ਟਾਹਣੇ ਨੂੰ ਚੁੱਕਣ ਲਈ ਪੂਡਾ ਕਰਮਚਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਬਿਜਲੀ ਵਿਭਾਗ ਦਾ ਕੰਮ ਹੈ ਤੇ ਬਿਜਲੀ ਕਰਮਚਾਰੀ ਇਹ ਟਾਹਣਾ ਚੁੱਕਣਗੇ| ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਇਹ ਟਾਹਣਾ ਚੁਕਣ ਲਈ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਤਾਂ ਬਿਜਲੀ ਕਰਮਚਾਰੀਆਂ ਦਾ ਜਵਾਬ ਸੀ ਕਿ ਇਹ ਕੰਮ ਪੂਡਾ ਦਾ ਹੈ ਤੇ ਪੂਡਾ ਮੁਲਾਜਮ ਇਹ ਟਾਹਣਾ ਚੁੱਕਣਗੇ| ਉਹਨਾਂ ਕਿਹਾ ਕਿ ਇਨਾਂ ਦੋਵਾਂ ਵਿਭਾਗਾਂ ਦੇ ਕਰਮਚਾਰੀਆਂ ਦੀ ਆਪਸੀ ਖਹਿਬਾਜੀ ਕਾਰਨ ਇਹ ਟਾਹਣਾ ਲੋਕਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ| ਉਹਨਾਂ ਮੰਗ ਕੀਤੀ ਕਿ ਇਸ ਟਾਹਣੇ ਨੂੰ ਜਲਦੀ ਚੁੱਕਿਆ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ|

Leave a Reply

Your email address will not be published. Required fields are marked *