ਬਿਜਲੀ ਦੀਆਂ ਤਾਰਾਂ ਲਟਕਣ ਨਾਲ ਲੋਕ ਹੋ ਰਹੇ ਹਨ ਪ੍ਰੇਸ਼ਾਨ

ਬਲੋਂਗੀ, 20 ਅਪ੍ਰੈਲ (ਪਵਨ ਰਾਵਤ) ਬਲੌਂਗੀ ਪਿੰਡ ਵਿੱਚ ਆਜਾਦ ਨਗਰ ਸ਼ਿਵ ਮੰਦਰ ਦੇ ਸਾਹਮਣੇ ਵਾਲੀ ਗਲੀ ਵਿੱਚ ਬਿਜਲੀ ਦੀਆਂ ਤਾਰਾਂ ਕਾਫੀ ਸਮੇਂ ਤੋਂ ਲਟਕ ਰਹੀਆਂ ਹਨ| ਇਲਾਕਾ ਵਾਸੀ ਲੱਕੀ ਸਿੰਘ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਹਵਾ ਚੱਲਣ ਕਾਰਨ ਇਹ ਤਾਰਾਂ ਆਪਸ ਵਿੱਚ ਟਕਰਾ ਕੇ ਚੰਗਿਆੜੇ ਨਿਕਲਦੇ ਰਹਿੰਦੇ ਹਨ, ਜਿਸ ਕਾਰਨ ਹਾਦਸਾ ਵੀ ਵਾਪਰ ਸਕਦਾ ਹੈ| ਉਹਨਾਂ ਕਿਹਾ ਕਿ ਇਸ ਗਲੀ ਵਿੱਚ ਆਵਾਜਾਈ ਬਹੁਤ ਹੈ ਅਤੇ ਛੋਟੇ ਬੱਚੇ ਵੀ ਇਥੇ ਖੇਡਦੇ ਰਹਿੰਦੇ ਹਨ| ਜਿਸ ਕਾਰਨ ਲਮਕਦੀਆਂ ਤਾਰਾਂ ਕਾਰਨ ਕਦੇ ਵੀ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ| ਉਹਨਾਂ ਮੰਗ ਕੀਤੀ ਕਿ ਲਮਕ ਰਹੀਆਂ ਇਹਨਾਂ ਤਾਰਾਂ ਨੂੰ ਠੀਕ ਕੀਤਾ ਜਾਵੇ|
ਇਸ ਮੌਕੇ ਸਵੇਤ ਬੰਧੂ, ਬਬਲੀ, ਰਾਖੀ, ਬਾਲੂ ਵੀ ਮੌਜੂਦ ਸਨ|

Leave a Reply

Your email address will not be published. Required fields are marked *