ਬਿਜਲੀ ਦੀਆਂ ਤਾਰਾਂ ਵਿੱਚ ਫਸ ਕੇ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਵਾਲ-ਵਾਲ ਬਚੇ ਯਾਤਰੀ

ਡੁਨਕੇਨ, 20 ਜਨਵਰੀ (ਸ.ਬ.) ਬ੍ਰਿਟਿਸ਼ ਕੋਲੰਬੀਆ ਦੇ ਡੁਨਕੇਨ ਵਿਖੇ ਸਥਿਤ ਏਅਰ ਪੋਰਟ ਨੇੜੇ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ| ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇਸ ਵਿੱਚ ਸਵਾਰ ਇੰਸਟਰਕਟਰ ਅਤੇ ਵਿਦਿਆਰਥੀ ਵਾਲ-ਵਾਲ ਬਚ ਗਏ| ਟਰਾਂਸਪੋਰੇਸ਼ਨ ਸੁਰੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸੈਸਨਾ 172 ਜਹਾਜ਼ ਨੇ ਡੁਨਕੇਨ ਤੋਂ ਉਡਾਣ ਭਰੀ ਸੀ. ਉਡਾਣ ਭਰਦੇ ਹੀ ਇਹ ਬਿਜਲੀ ਦੀਆਂ ਤਾਰਾਂ ਵਿੱਚ ਫਸ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਖੇਤਾਂ ਵਿਚ ਡਿੱਗ ਗਿਆ| ਮੌਕੇ ਤੇ ਸਭ ਤੋਂ ਪਹਿਲਾਂ ਮੌਜੂਦ ਲੋਕਾਂ ਨੇ ਜਹਾਜ਼ ਵਿੱਚੋਂ ਕਿਸੇ ਤਰ੍ਹਾਂ ਮਹਿਲਾ ਪਾਇਲਟ (ਇੰਸਟਰਕਟਰ) ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਦੋਂ ਕਿ ਦੂਜੇ ਵਿਦਿਆਰਥੀ ਨੂੰ ਮੌਕੇ ਤੇ ਹੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ| ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਲਈ ਜਾਂਚਕਰਤਾਵਾਂ ਨੂੰ ਹਾਦਸੇ ਵਾਲੀ ਥਾਂ ਤੇ ਭੇਜਿਆ ਗਿਆ ਹੈ|

Leave a Reply

Your email address will not be published. Required fields are marked *