ਬਿਜਲੀ ਦੀ ਚੰਗਿਆੜੀ ਕਾਰਨ 8 ਏਕੜ ਕਣਕ ਸੜ ਕੇ ਸੁਆਹ, ਕਿਸਾਨਾਂ ਵੱਲੋਂ ਹਾਈਵੇ ਜਾਮ

ਤਪਾ ਮੰਡੀ, 20 ਅਪ੍ਰੈਲ (ਸ.ਬ.) ਨਜ਼ਦੀਕੀ ਪਿੰਡ ਘੁੰਨਸਾ ਦੇ ਖੇਤਾਂ ਵਿੱਚ ਬਿਜਲੀ ਦੀ ਚੰਗਿਆੜੀ ਕਾਰਨ ਲੱਗੀ ਅੱਗ ਤੋਂ 8 ਏਕੜ ਖੜੀ ਕਣਕ ਤੇ 5 ਏਕੜ ਟਾਂਗਰ ਸੜ ਕੇ ਸੁਆਹ ਹੋ ਗਿਆ| ਪ੍ਰਸ਼ਾਸਨਿਕ ਅਧਿਕਾਰੀ ਦੇ ਮੌਕੇ ਤੇ ਨਾ ਪੁੱਜਣ ਤੇ ਫਾਇਰ ਬ੍ਰਿਗੇਡ ਗੱਡੀ ਦਾ ਕੋਈ ਪੁਖ਼ਤਾ ਪ੍ਰਬੰਧ ਨਾ ਹੋਣ ਦੇ ਚੱਲਦਿਆਂ ਗ਼ੁੱਸੇ ਵਿੱਚ ਆਏ ਕਿਸਾਨਾਂ ਨੇ ਬਰਨਾਲਾ-ਬਠਿੰਡਾ ਮੁੱਖ ਮਾਰਗ ਜਾਮ ਕਰ ਦਿੱਤਾ ਤੇ ਧਰਨਾ ਲਗਾ ਦਿੱਤਾ|

Leave a Reply

Your email address will not be published. Required fields are marked *