ਬਿਜਲੀ ਦੀ ਚੰਗਿਆੜੀ ਨੇ 3 ਪਿੰਡਾਂ ਦੇ ਕਿਸਾਨਾਂ ਦੀ 100 ਏਕੜ ਤੋ ਵੱਧ ਕਣਕ ਸਾੜੀ

ਬਟਾਲਾ, 22 ਅਪ੍ਰੈਲ (ਸ.ਬ.)ਬੀਤੀ ਰਾਤ ਨੇੜਲੇ ਪਿੰਡ ਕੁਹਾਲੀ ਵਿਖੇ ਬਿਜਲੀ ਦੀਆਂ ਤਾਰਾ ਜੁੜਣ ਕਰਕੇ ਡਿੱਗੀ ਚਗਿਆੜੀ ਨੇ 3 ਪਿੰਡਾਂ ਦੇ ਕਿਸਾਨਾਂ ਦਾ 100 ਏਕੜ ਤੋਂ ਵੱਧ ਕਣਕ ਦਾ ਰਕਬਾ ਸਾੜ੍ਹ ਕੇ ਸਵਾਹ ਕਰ ਦਿੱਤਾ, ਜਦੋਂ ਕਿ ਲੋਕਾਂ ਨੇ ਭਾਰੀ ਜਦੋ ਜਹਿਦ ਕਰਕੇ ਕੁਝ ਡੇਰਿਆ ਨੂੰ ਅੱਗ ਦੀ ਲਪੇਟ ਆਉਣ ਤੋਂ ਬਚਾਅ ਕੇ ਅੱਗ ਤੇ ਕਾਬੂ ਪਾਇਆ| ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਕੁਹਾਲੀ, ਰਾਏਚੱਕ ਤੇ ਦਾਲਮ ਦੇ ਕਿਸਾਨਾਂ ਨੇ ਦੱਸਿਆਂ ਕਿ ਬੀਤੀ ਰਾਤ ਪਿੰਡ ਕੁਹਾਲੀ ਵਿਖੇ ਬਿਜਲੀ ਤਾਰਾਂ ਜੁੜਣ ਕਰਕੇ ਨਿਕਲੇ ਚੰਗਿਆਰੇ ਨਾਲ ਕਿਸਾਨ ਜਸਵੰਤ ਸਿੰਘ ਦੇ ਖੇਤ ਵਿਚਲੀ ਕਣਕ ਨੂੰ ਅੱਗ ਲੱਗ ਗਈ| ਜਿਸ ਨੇ ਦੇਖਦਿਆਂ-ਦੇਖਦਿਆਂ ਹੀ ਭਿਆਨਕ ਰੂਪ ਧਾਰ ਲਿਆ| 100                ਏਕੜ ਤੋਂ ਵੱਧ ਕਣਕ ਦੀ ਫਸਲ ਸਾੜ੍ਹ ਕੇ ਸਵਾਹ ਕਰ ਦਿੱਤੀ ਤੇ ਦੋਵਾਂ ਤਿੰਨਾਂ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਜਿਥੇ ਪੱਕੀ ਕਣਕ ਦੀ ਫਸਲ ਵਾਹੁਣੀ ਸੁਰੂ ਕਰ ਦਿੱਤੀ, ਉਥੇ ਸਰਪੰਚ ਬਲਬੀਰ ਸਿੰਘ ਰਾਏਚੱਕ ਦੇ ਡੇਰੇ ਨੂੰ ਅੱਗ ਦੀ ਲਪੇਟ ਵਿੱਚੋ ਬਚਾਉਣ ਲਈ ਭਾਰੀ ਜਦੋਜਹਿਦ ਕੀਤੀ| ਕਿਸਾਨਾਂ ਸਮੇਤ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ  ਸਮੇਂ ਹੀ ਉਸ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਟੈਲੀਫੋਨ ਕਰ ਦਿੱਤਾ ਸੀ, ਪਰ ਫਾਇਰ ਬ੍ਰਿਗੇਡ ਇਕ ਘੰਟੇ ਤੋਂ ਲੇਟ ਪਹੁੰਚੀ ਤੇ ਫਿਰ ਉਸਦਾ ਪਾਣੀ ਮੁੱਕ ਗਿਆ|

Leave a Reply

Your email address will not be published. Required fields are marked *