ਬਿਜਲੀ ਦੀ ਤਾਰ ਨੂੰ ਅੱਗ ਲੱਗੀ, ਨੁਕਸਾਨ ਤੋਂ ਬਚਾਓ

ਚੰਡੀਗੜ੍ਹ, 20 ਜਨਵਰੀ (ਸ ਬ) : ਚੰਡੀਗੜ੍ਹ ਦੇ ਸੈਕਟਰ -20 ਦੀ ਮਾਰਕੀਟ ਦੇ ਪਿੱਛੇ ਬਿਜਲੀ ਦੇ ਇਕ ਖੰਭੇ ਉਪਰ ਲੱਗੀ ਹੋਈ ਬਿਜਲੀ ਦੀ ਤਾਰ ਨੂੰ ਅਚਾਨਕ ਅੱਗ ਲੱਗ ਗਈ|  ਆਸ ਪਾਸ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਬਿਜਲੀ ਵਿਭਾਗ ਨੁੰ ਦਿਤੀ,ਜਿਹਨਾਂ ਨੇ ਇਸ ਖੰਭੇ ਦੀ ਸਪਲਾਈ ਬੰਦ ਕਰ ਦਿਤੀ ਜਿਸ ਕਾਰਨ ਇਸ ਅੱਗ ਉਪਰ ਜਲਦੀ ਹੀ ਕਾਬੂ ਪਾ ਲਿਆ ਗਿਆ ਅਤੇ ਇਸ ਅੱਗ ਕਾਰਨ ਕੋਈ ਨੁਕਸਾਨ ਨਹੀਂ ਹੋਇਆ| ਮੌਕੇ ਉਪਰ  ਚੰਡੀਗੜ੍ਹ ਪੁਲੀਸ ਦੇ ਮੁਲਾਜਮ ਅਤੇ ਫਾਇਰ ਬ੍ਰਿਗੇਡ  ਸੈਕਟਰ 32 ਦੇ ਮੁਲਾਜਮ ਵੀ ਆਪਣੀ ਟੀਮ ਨਾਲ ਪਹੁੰਚ ਗਏ ਸਨ| ਮੌਕੇ ਉਪਰ ਪਹੁੰਚੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਸੀ ਿਕ ਇਹ ਬਿਜਲੀ ਦੀ ਤਾਰ ਬਿਜਲੀ ਸਪਲਾਈ ਵਾਲੀ ਮੁੱਖ ਤਾਰ ਸੀ, ਜਿਸ ਤੋਂ ਆਸੇ ਪਾਸੇ ਦੇ ਹੋਰਨਾਂ ਖੰਭਿਆ ਉਪਰ ਵੀ ਸਪਲਾਈ ਜਾਂਦੀ ਹੈ|

Leave a Reply

Your email address will not be published. Required fields are marked *