ਬਿਜਲੀ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਸੈਕਟਰ 68 ਦੇ ਵਸਨੀਕ ਪ੍ਰੇਸ਼ਾਨ

ਐਸ.ਏ.ਐਸ.ਨਗਰ, 14 ਅਗਸਤ (ਸ.ਬ.) ਸਥਾਨਕ ਸੈਕਟਰ 68 ਦੇ ਵਸਨੀਕ ਪਿੱਛਲੇ ਇੱਕ ਢੇਡ ਮਹੀਨੇ ਤੋਂ ਬਿਜਲੀ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ| 
ਇਸ ਸੰਬਧੀ ਸਥਾਨਕ ਨਿਵਾਸੀ ਸਰਵਸ੍ਰੀ ਅਰੁਣ ਲਾਂਬਾ, ਜਸਪਾਲ ਸਪਲਾ, ਜਗਦੇਵ ਸਿੰਘ, ਦਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨਾਂ ਦੇ ਸੈਕਟਰ ਵਿੱਚ ਬਿਜਲੀ ਦੀ ਸੱਮਸਿਆ ਨਾਲ ਵਸਨੀਕ ਬੁਰੀ ਤਰ੍ਹਾਂ ਪ੍ਰੇਸ਼ਾਨੀ ਝੱਲ ਰਹੇ ਹਨ| ਉਹਨਾਂ ਦੱਸਿਆ ਕਿ ਇੱਥੇ ਬਿਜਲੀ ਦੇ ਓਵਰ ਲੋਡ ਕਾਰਨ ਲਾਈਟ ਵਾਰ-ਵਾਰ ਝਟਕੇ ਦਿੰਦੀ ਹੈ ਅਤੇ ਇਸ ਕਾਰਨ ਵਸਨੀਕਾਂ ਦੇ ਕਈ ਬਿਜਲੀ ਉਪਕਰਣ ਵੀ ਸੜ ਚੁੱਕੇ ਹਨ ਜਿਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਇਆ ਹੈ|  
ਉਹਨਾਂ ਕਿਹਾ ਕਿ ਇੱਥੇ ਬਿਜਲੀ ਦੇ ਲੰਬੇ-ਲੰਬੇ ਕੱਟ (ਕਈ ਵਾਰ ਤਾਂ             ਸਵੇਰੇ 4 ਵਜੇ ਤੱਕ) ਲੱਗਦੇ ਹਨ ਜਿਸ ਕਾਰਨ ਲੋਕ ਇਸ ਗਰਮੀ ਦੇ ਮੌਸਮ ਵਿੱਚ ਹੋਰ ਪ੍ਰੇਸ਼ਾਨੀ ਝੱਲਦੇ ਹਨ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਦੀ ਬਿਜਲੀ ਦੀ ਸੱਮਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਵਸਨੀਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ|  

Leave a Reply

Your email address will not be published. Required fields are marked *