ਬਿਜਲੀ ਦੇ ਖਸਤਾਹਾਲ ਖੰਭੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਡੇਰਾਬੱਸੀ, 19 ਜੂਨ (ਪਵਨ) ਬਿਜਲੀ ਮਹਿਕਮੇ ਦੇ ਡੇਰਾਬੱਸੀ ਵਿੱਚ ਲੱਗੇ ਹੋਏ ਖਸਤਾਹਾਲ ਖੰਭੇ ਕਿਸੇ ਹਾਦਸੇ ਨੂੰ ਸੱਦਾ ਦੇ ਰਹੇ ਹਨ ਪਰ ਇਹਨਾਂ ਖੰਭਿਆਂ ਨੂੰ ਬਦਲਣ ਲਈ ਵਿਭਾਗ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ|
ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾਬੱਸੀ ਵਿੱਚ ਬਹੁਤ ਸਾਰੇ ਬਿਜਲੀ ਦੇ ਖੰਭੇ ਟੇਢੇ ਹੋ ਚੁਕੇ ਹਨ ਜੋ ਕਿ ਕਿਸੇ ਵੀ ਸਮੇਂ ਡਿਗ ਸਕਦੇ ਹਨ, ਇਸ ਤੋਂ ਇਲਾਵਾ ਕਈ ਖੰਭੇ ਖਸਤਾਹਾਲ ਹੋ ਚੁੱਕੇ ਹਨ| ਜਿਹਨਾਂ ਦੇ ਡਿਗਣ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ| ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਹਨਾਂ ਖੰਭਿਆਂ ਨੂੰ ਠੀਕ ਕਰਨ ਲਈ ਕਈ ਵਾਰ ਬਿਜਲੀ ਵਿਭਾਗ ਨੂੰ ਕਹਿ ਚੁੱਕੇ ਹਨ ਪਰ ਫਿਰ ਵੀ ਅਜੇ ਤਕ ਇਨ੍ਹਾਂ ਖੰਭਿਆਂ ਦੀ ਕੋਈ ਵੀ ਸਾਰ ਨਹੀਂ ਲਈ ਗਈ| ਉਹਨਾਂ ਮੰਗ ਕੀਤੀ ਕਿ ਇਨ੍ਹਾਂ ਖੰਭਿਆਂ ਨੂੰ ਜਲਦੀ ਠੀਕ ਕੀਤਾ ਜਾਵੇ| ਇਸ ਸੰਬਧੀ ਜਦੋਂ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਫੋਨ ਕੀਤਾ ਤਾਂ ਉਹਨਾਂ ਫੋਨ ਹੀ ਨਹੀਂ ਚੁੱਕਿਆ|

Leave a Reply

Your email address will not be published. Required fields are marked *