ਬਿਜਲੀ ਦੇ ਖਸਤਾਹਾਲ ਖੰਭੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਜੀਰਕਪੁਰ, 14 ਜੂਨ (ਸ.ਬ.) ਜੀਰਕਪੁਰ ਵਿੱਚ ਹਰ ਪਾਸੇ ਹੀ ਬਿਜਲੀ ਵਿਭਾਗ ਵਲੋਂ ਲਗਾਏ ਹੋਏ ਖੰਭੇ ਆਪਣੀ ਖਸਤਾਹਾਲ ਹਾਲਤ ਕਾਰਨ ਲੋਕਾਂ ਲਈ ਖਤਰਾ ਬਣੇ ਹੋਏ ਹਨ ਪਰ ਇਸ ਸਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਬਿਜਲੀ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ| ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਸ ਸਬੰਧੀ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਪਰ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਹੋਈ| ਬਿਜਲੀ ਦੇ ਕਈ ਖੰਭੇ ਤਾਂ ਬਿਲਕੁਲ ਹੀ ਟੇਡੇ ਹੋ ਚੁੱਕੇ ਹਨ ਅਤੇ ਕਦੇ ਵੀ ਇਹ ਖੰਭੇ ਡਿਗ ਕੇ ਵੱਡਾ ਹਾਦਸਾ ਕਰ ਸਕਦੇ ਹਨ| ਬਿਜਲੀ ਦੇ ਇਨ੍ਹਾਂ ਖਸਤਾਹਾਲ ਖੰਭਿਆਂ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ|

Leave a Reply

Your email address will not be published. Required fields are marked *