ਬਿਜਲੀ ਦੇ ਟੇਢੇ ਖੰਭੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

ਜੀਰਕਪੁਰ, 28 ਅਪ੍ਰੈਲ (ਸ.ਬ.) ਜੀਰਕਪੁਰ ਦੇ ਭਬਾਤ ਇਲਾਕੇ ਵਿੱਚ ਬਿਜਲੀ ਦੇ ਟੇਢੇ ਖੰਭੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਬਿਜਲੀ ਮਹਿਕਮਾ ਇਹਨਾਂ ਪ੍ਰਤੀ ਅੱਖਾਂ ਬੰਦ ਕਰੀ ਬੈਠਾ ਹੈ| ਇਹਨਾਂ ਵਿਚੋਂ ਕਈ ਖੰਭੇ ਤਾਂ ਡਿੱਗਣ ਵਾਲੇ ਹਨ ਅਤੇ ਕਦੇ ਵੀ ਇਥੇ ਕੋਈ ਹਾਦਸਾ ਵਾਪਰ ਸਕਦਾ ਹੈ| ਇਸ ਰਸਤੇ ਤੋਂ ਵੱਡੀ ਗਿਣਤੀ ਵਾਹਨ ਸਾਰਾ ਦਿਨ ਹੀ ਲੰਘਦੇ ਹਨ ਅਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਿਜਲੀ ਦੇ ਟੇਢੇ ਹੋਏ ਖੰਭੇ ਠੀਕ ਕੀਤੇ ਜਾਣ|

Leave a Reply

Your email address will not be published. Required fields are marked *