ਬਿਜਲੀ ਦੇ ਬਿੱਲਾਂ ਦੀ ਅਦਾਇਗੀ ਲਈ ਸਮਾਂ 15 ਜੂਨ ਤੱਕ ਵਧਾਉਣ ਦੀ ਮੰਗ

ਐਸ.ਏ.ਐਸ.ਨਗਰ, 30 ਮਈ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰਾਂ ਸ੍ਰ. ਪਰਮਜੀਤ ਸਿੰਘ ਕਾਹਲੋਂ ਅਤੇ ਸੁਖਮਿੰਦਰ ਸਿੰਘ ਬਰਨਾਲਾ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਜਲੀ ਦੇ ਬਿੱਲਾਂ ਨੂੰ ਭਰਵਾਉਣ ਲਈ ਦਿੱਤੇ ਗਏ 1 ਜੂਨ ਤੱਕ ਦੇ           ਸਮੇਂ ਨੂੰ 15 ਜੂਨ ਤੱਕ ਵਧਾਇਆ ਜਾਵੇ|
ਉਹਨਾਂ ਕਿਹਾ ਕਿ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਪਹੁੰਚ ਰਹੇ ਹਨ ਅਤੇ ਨਾ ਹੀ ਕੋਈ ਰੀਡਿੰਗ ਲਈ ਗਈ ਹੈ ਅਤੇ ਜਦੋਂ ਲੋਕ ਆਨਲਾਈਨ ਸਾਈਟ ਤੇ ਜਾ ਕੇ ਆਪਣਾ ਬਿੱਲ ਲੱਭਦੇ ਹਨ ਤਾਂ ਵੀ ਉਨਾਂ ਨੂੰ ਆਪਣੀ ਬਿੱਲ ਨਹੀਂ ਮਿਲਦਾ ਜਿਸ ਕਾਰਨ ਲੋਕ ਖਜਲ-ਖੁਆਰ ਹੋ ਰਹੇ ਹਨ| 
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਾਕ ਡਾਊਨ  ਕਾਰਨ ਤੰਗੀ ਝੱਲ ਰਹੇ ਲੋਕਾਂ ਨੂੰ ਬਿਜਲੀ ਦੇ ਬਿੱਲ ਭਰਨ ਦੀ ਆਖਰੀ ਮਿਤੀ ਨੂੰ ਅੱਗੇ ਵਧਾਉਣ ਦੇ ਨਾਲ ਹੀ ਇਹ ਵੀ ਯਕੀਨੀ ਕਰੇ ਕਿ ਇਹ ਬਿੱਲ ਲੋਕਾਂ ਦੇ ਘਰਾਂ ਤੱਕ ਜਰੂਰ ਪਹੁੰਚਣ| 

Leave a Reply

Your email address will not be published. Required fields are marked *