ਬਿਜਲੀ ਦੇ ਬਿੱਲ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ : ਸੁਖਮਿੰਦਰ ਬਰਨਾਲਾ

ਐਸ.ਏ.ਐਸ.ਨਗਰ, 23 ਮਈ (ਸ.ਬ.) ਮੁਹਾਲੀ ਵਿੱਚ ਬਿਜਲੀ ਦੇ ਬਿੱਲ ਨਾ ਬਣਨ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਜਿਸ ਕੰਪਨੀ ਨੂੰ ਬਿੱਲ ਬਨਾਉਣ ਦਾ ਕੰਮ ਦਿੱਤਾ ਗਿਆ ਹੈ ਉਸਦੇ ਠੇਕੇ ਤੇ ਰੱਖੇ ਮੀਟਰ ਰੀਡਿੰਗ ਕਰਮਚਾਰੀਆਂ ਨੂੰ 15 ਜਨਵਰੀ ਤੋਂ ਲੈ ਕੇ ਹੁਣ ਤੱਕ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਇਹ ਕਰਮਚਾਰੀ ਕੰਮ ਬੰਦ ਕਰਕੇ ਹੜਤਾਲ ਤੇ ਹਨ| 
ਨਗਰ ਨਿਗਮ ਦੇ ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਬਿਜਲੀ ਦੇ ਬਿੱਲ ਨਾ ਆਉਣ ਕਾਰਨ ਜਦੋਂ ਬਿਜਲੀ ਬੋਰਡ ਦੇ ਦਫਤਰ ਪਹੁੰਚੇ ਤਾਂ ਉਨਾਂ ਨੂੰ ਪਤਾ ਚੱਲਿਆ ਕਿ ਮੀਟਰ ਰੀਡਰ ਕਰਮਚਾਰੀਆਂ ਹੜਤਾਲ ਤੇ ਹੋਣ ਕਾਰਨ ਜਿਆਦਾਤਰ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਮੀਟਰ ਦੀ ਰੀਡਿੰਗ ਲਿਆ ਕੇ ਬਿੱਲ ਬਣਵਾ ਕੇ ਲੈ ਜਾਓ ਜਾਂ ਫਿਰ ਪਿਛਲੀ ਐਵਰੇਜ ਦੇ ਹਿਸਾਬ ਨਾਲ ਬਿੱਲ ਭਰ ਦਿਓ ਜੋ ਕਿ ਬਿਲੱਕੁਲ ਹੀ ਗਲਤ ਹੈ|
ਉਹਨਾਂ ਕਿਹਾ ਕਿ ਲਾਕ ਡਾਊਨ ਦੌਰਾਨ ਹੁਣ ਲੋਕ ਘਰਾਂ ਵਿਚੋਂ ਨਿਕਲਣ ਲਈ ਮਜਬੂਰ ਹਨ ਕਿਉਂਕਿ ਜਿਨ੍ਹਾਂ ਬਿੱਲ ਇੱਕਠਾ ਹੋਵੇਗਾ ਉਸਨੂੰ ਭਰਨ ਵਿੱਚ ਲੋਕਾਂ ਨੂੰ ਉਨੀ ਹੀ ਪ੍ਰੇਸ਼ਾਨੀ            ਹੋਵੇਗੀ| ਉਹਨਾਂ ਕਿਹਾ ਕਿ ਉਨਾਂ ਵਲੋਂ ਹਲਕੇ ਦੇ ਵਿਧਾਇਕ ਨੂੰ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਕਿ ਇਹ ਬਿਜਲੀ ਦੇ ਬਿੱਲ ਹਰ ਮਹੀਨੇ ਭੇਜੇ ਜਾਣ ਕਿਉਂਕਿ ਲੋਕਾਂ ਲਈ 2 ਮਹੀਨਿਆਂ ਦਾ ਇੱਕਠਾ ਬਿੱਲ ਭਰਨਾ ਵੀ ਔਖਾ ਹੁੰਦਾ ਹੈ ਪਰਤੂੰ ਉਹਨਾਂ ਵਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਇਹ ਬਿੱਲ ਮਹੀਨਾਵਾਰ ਨਹੀਂ ਆ ਰਹੇ ਹਨ| 
ਉਹਨਾਂ ਮੰਗ ਕੀਤੀ ਕਿ ਬਿਜਲੀ ਬੋਰਡ ਵਲੋਂ ਉਕਤ ਕੰਪਨੀ ਤੇ ਇਸ ਸੰਬਧੀ ਸਖਤੀ ਵਰਤੀ ਜਾਵੇ|

Leave a Reply

Your email address will not be published. Required fields are marked *