ਬਿਜਲੀ ਮੁਲਾਜਮਾਂ ਵਲੋਂ ਰੋਸ ਰੈਲੀ

ਸੰਗਰੂਰ, 9 ਅਕਤੂਬਰ ( ਮਨੋਜ ਸ਼ਰਮਾ ) ਬਿਜਲੀ ਮੁਲਾਜਮ ਏਕਤਾ ਮੰਚ ਮੰਡਲ ਸੰਗਰੂਰ ਵੱਲਂੋ  ਸਬ ਡਵੀਜਨ ਬਡਰੁੱਖਾਂ ਵਿਖੇ ਬਲਵੀਰ ਸਿੰਘ ਅਤੇ ਭੋਲਾ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ ਰੋਸ ਰੈਲੀ ਕੀਤੀ ਗਈ| 
ਰੈਲੀ ਨੂੰ ਸੰਬੋਧਨ ਕਰਦਿਆ ਸਰਕਲ ਪ੍ਰਧਾਨ ਜੀਵਨ ਸਿੰਘ ਨੇ ਕਿਹਾ ਕਿ ਸਮੁੱਚਾ ਮੁਲਾਜਮ ਵਰਗ ਅਪਣੀਆਂ ਮੰਗਾਂ ਲਈ ਪਹਿਲਾਂ ਹੀ ਸੜਕਾਂ ਉਪਰ ਹੈ,ਉਥੇ ਸਮੁੱਚਾ ਕਿਸਾਨ ਖੇਤੀਬਾੜੀ ਬਿਲਾਂ ਦੇ ਖਿਲਾਫ ਅੱਜ ਰੇਲ ਆਵਾਜਾਈ ਜਾਮ, ਟੋਲ ਪਲਾਜੇ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰ ਰਹੇ ਹਨ| 
ਇਸ ਮੌਕੇ ਸਰਕਲ ਸਕੱਤਰ            ਜਸਮੇਲ ਜੱਸੀ ਨੇ ਕਿਹਾ ਕਿ ਸਮੁੱਚੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਹੋ ਕੇ ਹੱਕਾਂ ਲਈ ਲੜਨ ਵਾਲੇ ਲੀਡਰਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਕਿਉਕਿ ਸਰਕਾਰੀ ਬੋਲੀ ਬੋਲਣ ਵਾਲੇ ਲੀਡਰਾਂ ਨੇ ਪਹਿਲਾਂ ਹੀ ਬਿਜਲੀ ਕਰਮਚਾਰੀਆਂ ਦਾ ਬਹੁਤ ਨੁਕਸਾਨ ਕੀਤਾ ਹੈ| ਉਹਨਾਂ ਮੰਗ ਕੀਤੀ  ਕਿ ਬਿਜਲੀ ਬਿੱਲ 2020 ਨੂੰ ਰੱਦ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਠੇਕਾ ਕਾਮੇ ਪੱਕੇ ਕੀਤੇ ਜਾਣ| 
ਰੈਲੀ ਨੂੰ ਹਰਜਿੰਦਰ ਸਿੰਘ, ਸੁਖਪਾਲ ਸ਼ਰਮਾ, ਭੋਲਾ ਸਿੰਘ, ਮਿਠੂ ਸਿੰਘ,ਧਨਰਾਜ ਸਿੰਘ, ਰਣਜੀਤ ਸਿੰਘ ਬਾਕਸਰ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਬਲਵੀਰ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *