ਬਿਜਲੀ ਮੁਲਾਜਮਾਂ ਵਲੋਂ ਰੋਸ ਰੈਲੀ

ਐਸ ਏ ਐਸ ਨਗਰ, 11 ਜੂਨ (ਸ.ਬ.) ਜਾਇੰਟ ਫੋਰਮ ਪੰਜਾਬ ਦੇ ਸੱਦੇ ਤੇ ਟੈਕਨੀਕਲ ਸਰਵਿਸਜ ਯੂਨੀਅਨ (ਰਜਿ ਨੰ 49) ਮੁਹਾਲੀ ਦੀ ਸਪੈਸ਼ਲ ਡਵੀਜਨ ਮੁਹਾਲੀ ਦੇ ਸਮੂਹ ਮੁਲਾਜਮਾਂ ਵੱਲੋਂ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਟੈਕ-2 ਸਬ ਡਵੀਜਨ ਕਮੇਟੀ ਪ੍ਰਧਾਨ ਸ੍ਰੀ ਕੁਲਦੀਪ ਸਿੰਘ, ਮੀਤ ਪ੍ਰਧਾਨ ਬਿਸੰਬਰ ਸਿੰਘ, ਟੈਕ-1 ਸਬ ਡਵੀਜਨ ਕਮੇਟੀ ਪ੍ਰਧਾਨ ਸ੍ਰੀ ਸ਼ਿਵ ਮੂਰਤੀ, ਮੀਤ ਪ੍ਰਧਾਨ ਸ੍ਰੀ ਨਰਾਇਣ, 66ਕੇਵੀ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੋਸ਼ੀ, ਖਜਾਨਚੀ ਸ੍ਰੀ ਗੁਰਜੀਤ ਸਿੰਘ, ਡਵੀਜਨ ਪ੍ਰਧਾਨ ਸ੍ਰੀ ਓਮ ਕੁਮਾਰ, ਡਵੀਜਨ ਸਕੱਤਰ, ਸ੍ਰੀ ਹਰੀਸ਼ ਕੁਮਾਰ, ਮੁਹਾਲੀ ਸਰਕਲ ਪ੍ਰਧਾਨ ਸ੍ਰੀ ਗੁਰਮੁੱਖ ਸਿੰਘ ਸਰਕਲ ਸਕੱਤਰ ਸ੍ਰੀ ਓਕਾਰ ਚੰਨੀ, ਸਰਕਲ ਖਜਾਨਚੀ ਸ੍ਰੀ ਸਵਰਨਜੀਤ ਸਿੰਘ ਨੇ ਸ਼ਮੂਲੀਅਤ ਕੀਤੀ|
ਬੁਲਾਰਿਆਂ ਨੇ ਕਿਹਾ ਕਿ ਮੁਲਾਜਮਾਂ ਦੇ ਕਈ ਮਸਲੇ ਜਿਵੇ ਕਿ 12-2011 ਤੋਂ ਪੈ-ਬੈਂਡ ਦੇਣਾ, ਕੰਨਟ੍ਰਰੈਕਟ ਮੁਲਾਜਮਾਂ ਦੀਆਂ ਸੇਵਾਵਾ ਰੈਗੂਲਰ ਕਰਨਾ, ਬਣਦੀਆਂ ਤਰੱਕੀਆਂ ਕਰਨਾ ਆਦਿ ਕਈ ਮਸਲੇ ਕਾਫੀ ਦੇਰ ਤੋਂ ਲਮਕ ਅਵਸਥਾ ਵਿੱਚ ਪਏ ਸਨ| ਇਸ ਸੰਬੰਧ ਵਿੱਚ ਸੰਘਰਸ਼ਾਂ ਨੂੰ ਲਗਾਤਾਰਤਾ ਵਿੱਚ ਡਵੀਜਨ ਰੈਲੀ ਤੋਂ ਬਾਅਦ ਮਿਤੀ 19 ਅਗਸਤ ਨੂੰ ਪਟਿਆਲਾ ਵਿਖੇ ਪੀ. ਐਸ. ਪੀ. ਸੀ. ਐਲ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *