ਬਿਜਲੀ ਮੁਲਾਜਮਾਂ ਵਲੋਂ ਹੜਤਾਲ ਅਤੇ ਰੈਲੀ

ਐਸ ਏ ਐਸ ਨਗਰ, 9 ਜਨਵਰੀ (ਸ.ਬ.) ਟੈਕਨੀਕਲ ਸਰਵਿਸ ਯੂਨੀਅਨ ਵਲੋਂ ਡਿਵੀਜਨ ਪ੍ਰਧਾਨ ਜਨਕ ਰਾਜ ਦੀ ਅਗਵਾਈ ਵਿੱਚ ਹੜਤਾਲ ਕਰਕੇ ਰੈਲੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਸ੍ਰ. ਲੱਖਾ ਸਿੰਘ ਨੇ ਮੰਗ ਕੀਤੀ ਕਿ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬਿਜਲੀ ਵਿਭਾਗ ਵਿੱਚ ਕੰਮ ਭਾਰ ਮੁਤਾਬਿਕ ਪੱਕੀ ਭਰਤੀ ਕੀਤੀ ਜਾਵੇ, ਬਿਜਲੀ ਮੁਲਾਜਮਾਂ ਦਾ ਬਣਦਾ ਡੀ ਏ ਅਤੇ 23 ਮਹੀਨੇ ਦਾ ਪੈਡਿੰਗ ਏਰੀਅਰ ਜਲਦੀ ਦਿਤਾ ਜਾਵੇ, 1 ਜਨਵਰੀ 2011 ਤੋਂ ਪੇ ਬੈਂਡ ਲਾਗੂ ਕੀਤਾ ਜਾਵੇ, ਮੁਲਾਜਮਾਂ ਦੀ ਤਨਖਾਹ ਵਿਚੋਂ ਕਟਿਆ ਜਾਂਦਾ ਵਿਕਾਸ ਫੰਡ ਬੰਦ ਕੀਤਾ ਜਾਵੇ, ਪੇ ਸਕੇਲ 1 ਜਨਵਰੀ 2006 ਤੋਂ ਲਾਗੂ ਕੀਤੇ ਜਾਣ, ਮਹਿੰਗਾਈ ਨੂੰ ਨੱਥ ਪਾਈ ਜਾਵੇ, ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਫਾਰਮੂਲਾ ਲਾਗੂ ਕੀਤਾ ਜਾਵੇ| ਇਸ ਮੌਕੇ ਟੀ ਐਸ ਯੂ ਦੇ ਆਗੂ ਜਤਿੰਦਰ ਸਿੰਘ, ਮਹਾਂਵੀਰ ਸਿੰਘ, ਸਤਵੰਤ ਸਿੰਘ, ਰਾਧੇਸ਼ਾਮ, ਗੁਰਬਖਸ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਬਿਕਰ ਸਿੰਘ, ਰੂਪ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *