ਬਿਜਲੀ ਮੁਲਾਜਮਾਂ ਵੱਲੋਂ ਰੋਸ ਰੈਲੀ

ਐਸ ਏ ਐਸ ਨਗਰ, 20 ਜੂਨ (ਸ.ਬ.) ਪੀ ਐਸ ਈ ਬੀ ਇੰਪਲਾਈਜ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉਪਰ ਸਬ ਡਵੀਜਨ 66 ਕੇ ਵੀ ਮੁਹਾਲੀ ਦੀ ਰੋਸ ਰੈਲੀ ਦਫਤਰ ਦੇ ਗੇਟ ਅੱਗੇ ਕੀਤੀ| ਇਸ ਰੈਲੀ ਵਿੱਚ ਪਾਵਰਕਾਮ ਦੀ  ਮੈਨੇਜਮੈਂਟ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦੇ ਹੋਏ ਟੀ ਐਸ ਯੂ ਸਰਕਲ ਮੁਹਾਲੀ ਦੇ ਸਕੱਤਰ ਸ੍ਰੀ ਬ੍ਰਿਜ ਮੋਹਨ ਜੋਸ਼ੀ, ਖਜਾਨਚੀ ਸ. ਸਵਰਨਜੀਤ ਸਿੰਘ ਤੇ ਟੀ ਐਸ ਯੂ ਡਵੀਜਨ ਮੁਹਾਲੀ ਦੇ ਸਕੱਤਰ ਸ੍ਰੀ   ਰਮੇਸ਼ ਚੰਦ ਤੇ ਟੀ ਐਸ ਯੂ ਸਬ ਡੀਵਜਨ 66 ਕੇ ਵੀ ਮੁਹਾਲੀ ਦੇ ਸਕੱਤਰ ਸ. ਗੁਰਮੁੱਖ ਸਿੰਘ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਜੁਆਇੰਟ ਫੋਰਮ ਪੰਜਾਬ ਨਾਲ ਕੀਤੇ ਸਮਝੌਤੇ ਲਾਗੂ ਕੀਤੇ ਜਾਣ 1-12-2011 ਤੋਂ ਪੇ ਬੈਂਡ ਜਾਰੀ ਕੀਤੇ ਜਾਣ, ਰੇਗੂਲਰ ਭਰਤੀ ਕੀਤੀ ਜਾਵੇ, ਕੰਨਟੈਕਟ ਤੇ ਵਰਕਚਾਰਜ ਕਾਮੇ ਪੱਕੇ ਕੀਤੇ ਜਾਣ| ਸੁਪਰੀਮ ਕੋਰਟ ਦਾ ਬਰਾਬਰ ਕੰਮ-ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕੀਤਾ ਜਾਵੇ| ਟੀ ਆਰ ਡਬਲਊ ਦੀਆਂ ਵਰਕਸ਼ਾਪਾਂ ਤੋੜਨ ਦਾ ਫੈਸਲਾ ਵਾਪਸ ਲਿਆ ਜਾਵੇ|  ਉਹਨਾਂ ਕਿਹਾ ਜੇ ਮੈਨੇਜਮੈਂਟ ਨੇ ਉਪਰੋਕਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 26 ਜੂਨ ਤੋਂ ਸਮੁੱਚੇ ਪੰਜਾਬ ਵਿੱਚ ਵਰਕ ਟੂ ਰੂਲ ਲਾਗੂ ਕੀਤਾ ਜਾਵੇਗਾ ਅਤੇ 12 ਜੁਲਾਈ ਨੂੰ ਹੈਡ ਆਫਿਸ ਪਟਿਆਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *