ਬਿਜਲੀ ਮੁਲਾਜਮ ਆਗੂ ਲੱਖਾ ਸਿੰਘ ਦੇ ਖਾਤੇ ਵਿੱਚੋਂ ਠੱਗਾਂ ਨੇ ਕੱਢਵਾਈ 80 ਹਜਾਰ ਰੁਪਏ ਦੀ ਰਕਮ

ਬਿਜਲੀ ਮੁਲਾਜਮ ਆਗੂ ਲੱਖਾ ਸਿੰਘ ਦੇ ਖਾਤੇ ਵਿੱਚੋਂ ਠੱਗਾਂ ਨੇ ਕੱਢਵਾਈ 80 ਹਜਾਰ ਰੁਪਏ ਦੀ ਰਕਮ
ਡੁਪਲੀਕੇਟ ਏ ਟੀ ਐਮ ਕਾਰਡ ਦੀ ਵਰਤੋਂ ਕਰਕੇ ਦਿੱਲੀ ਵਿੱਚ ਕਢਵਾਈ ਗਈ ਰਕਮ
ਐਸ ਏ ਐਸ ਨਗਰ, 31 ਜਨਵਰੀ (ਸ.ਬ.) ਠੱਗਾ ਵਲੋਂ ਜਾਲੀ ਏ ਟੀ ਐਮ ਕਾਰਡ ਦੀ ਵਰਤੋਂ ਕਰਕੇ ਬਿਜਲੀ ਵਿਭਾਗ ਦੇ ਮੁਲਾਜਮ ਆਗੂ ਸ੍ਰ. ਲੱਖਾ ਸਿੰਘ ਦੇ ਬੈਂਕ ਖਾਤੇ ਵਿੱਚੋਂ 80 ਹਜਾਰ ਰੁਪਏ ਦੀ ਰਕਮ ਗਾਇਬ ਕਰ ਦਿੱਤੀ| ਲੱਖਾ ਸਿੰਘ ਨੂੰ ਇਸ ਠੱਗੀ ਦੀ ਜਾਣਕਾਰੀ ਬੈਂਕ ਤੋਂ ਆਏ ਐਸ ਐਮ ਐਸ ਨਾਲ ਮਿਲੀ ਜਿਸਤੋਂ ਬਾਅਦ ਉਹਨਾਂ ਵਲੋਂ ਬੈਂਕ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਕਿਸੇ ਨੇ ਉਹਨਾਂ ਦਾ ਏ ਟੀ ਐਮ ਕਾਰਡ ਵਰਤ ਕੇ ਇਹ ਰਕਮ ਕਢਵਾ ਲਈ ਹੈ ਜਦੋਂਕਿ ਲੱਖਾ ਸਿੰਘ ਅਨੁਸਾਰ ਉਹਨਾਂ ਦਾ ਏ ਟੀ ਐਮ ਕਾਰਡ ਹੁਣੇ ਵੀ ਉਹਨਾਂ ਕੋਲ ਹੈ ਅਤੇ ਠੱਗਾਂ ਵਲੋਂ ਜਾਅਲੀ ਏ ਟੀ ਐਮ ਤਿਆਰ ਕਰਕੇ ਉਹਨਾਂ ਦੇ ਖਾਤੇ ਵਿੱਚੋਂ ਇਹ ਰਕਮ ਕਢਵਾਈ ਗਈ ਹੈ| ਉਹਨਾਂ ਇਸ ਸੰਬੰਧੀ ਸਾਈਬਰ ਕ੍ਰਾਈਮ ਵਿੰਗ ਵਿੱਚ ਸ਼ਿਕਾਇਤ ਦੇ ਕੇ ਇਹਨਾਂ ਠੱਗਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਲੱਖਾ ਸਿੰਘ ਨੇ ਕਿਹਾ ਕਿ ਉਹਨਾਂ ਦੇ ਸੈਲਰੀ ਖਾਤੇ ਵਿਚੋਂ ਦਿੱਲੀ ਦੇ ਰਾਜੌਰੀ ਗਾਰਡਨ ਵਿੱਚਲੇ ਏ ਟੀ ਐਮ ਤੋਂ ਠੱਗਾਂ ਵਲੋਂ ਦਸ ਦਸ ਹਜਾਰ ਕਰਕੇ ਕੁਲ 80 ਹਜਾਰ ਰੁਪਏ ਕਢਵਾ ਲਏ ਗਏ ਹਨ ਜਦੋਂ ਕਿ ਅਸਲੀ ਏ ਟੀ ਐਮ ਕਾਰਡ ਉਹਨਾਂ ਦੇ ਕੋਲ ਹੈ| ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਫੇਜ਼ 4 ਦੇ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਕਰ ਦਿੱਤੀ ਹੈ|

Leave a Reply

Your email address will not be published. Required fields are marked *