ਬਿਨਾਂ ਜੰਗ ਤੋਂ ਸਰਹੱਦ ਤੇ ਸ਼ਹੀਦ ਹੋ ਰਹੇ ਹਨ ਜਵਾਨ: ਭਾਗਵਤ

ਨਾਗਪੁਰ, 18 ਜਨਰਵੀ (ਸ.ਬ.) ਰਾਸ਼ਟਰੀ ਸਵੈ ਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਇੱਕ ਪ੍ਰੋਗਰਾਮ ਦੌਰਾਨ ਫੌਜ ਦੇ ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਸਵਾਲ ਚੁੱਕੇ ਹਨ| ਭਾਗਵਤ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਈ ਯੁੱਧ ਨਹੀਂ ਹੋ ਰਿਹਾ ਹੈ ਪਰ ਫਿਰ ਵੀ ਦੇਸ਼ ਦੀਆਂ ਸਰਹੱਦਾਂ ਤੇ ਫੌਜੀ ਸ਼ਹੀਦ ਹੋ ਰਹੇ ਹਨ| ਅਜਿਹਾ ਇਸ ਲਈ ਹੋ ਰਿਹਾ ਹੈ, ਕਿਉਂਕਿ ‘ਅਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਹਾਂ|’ ਇਸ ਨੂੰ ਠੀਕ ਕਰਨ ਲਈ ਦੇਸ਼ ਨੂੰ ਵੱਡਾ ਬਣਾਉਣਾ ਹੈ ਤਾਂ ਦੇਸ਼ ਦੇ ਲਈ ਜੀਉਣਾ ਸਿੱਖਣਾ ਪਵੇਗਾ|
ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਹੈ, ‘ਲੜਾਈ ਹੋਈ ਤਾਂ ਸਾਰੇ ਸਮਾਜ ਨੂੰ ਲੜਨਾ ਪੈਂਦਾ ਹੈ| ਸਰਹੱਦ ਪਾਰ ਸੈਨਿਕ ਜਾਂਦੇ ਹਨ, ਤਾਂ ਸੂਬੇ ਵਿੱਚ ਜ਼ਿਆਦਾ ਖਤਰਾ ਉਹ ਮੁੱਲ ਲੈਂਦੇ ਹਨ| ਖਤਰਾ ਮੁੱਲ ਲੈ ਕੇ ਵੀ ਉਨ੍ਹਾਂ ਦੀ ਹਿੰਮਤ ਕਾਇਮ ਰਹੇ| ਸਮਗੱਰੀ ਘੱਟ ਨਾ ਹੋਵੇ, ਜੇਕਰ ਕਿਸੇ ਦਾ ਬਲੀਦਾਨ ਹੋ ਗਿਆ ਤਾਂ ਉਸ ਦੇ ਪਰਿਵਾਰ ਨੂੰ ਕਮੀ ਨਾ ਹੋਵੇ, ਇਹ ਚਿੰਤਾ ਸਮਾਜ ਨੂੰ ਕਰਨੀ ਪੈਂਦੀ ਹੈ ਅਤੇ ਇਸ ਲਈ ਆਪਣੇ ਦੇਸ਼ ਦੇ ਲਈ ਮਰਨ ਦਾ ਇਕ ਸਮਾਂ ਸੀ, ਜਦੋਂ ਸੁਤੰਤਰਤਾ ਨਹੀਂ ਸੀ| ਹੁਣ ਆਜ਼ਾਦੀ ਤੋਂ ਬਾਅਦ ਆਪਣੇ ਦੇਸ਼ ਦੇ ਲਈ ਮਰਨ ਦਾ ਸਮਾਂ ਸਰਹੱਦਾਂ ਤੇ ਰਹਿੰਦਾ ਹੈ, ਜਦੋਂ ਯੁੱਧ ਹੁੰਦਾ ਹੈ| ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਰੋਕਣ ਅਤੇ ਦੇਸ਼ ਨੂੰ ਮਹਾਨ ਬਣਾਉਣ ਦੇ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *