ਬਿਨਾਂ ਪਰਮਿਟ ਦੌੜਦੀਆਂ ਬੱਸਾਂ ਉੱਪਰ ਵਿਜੀਲੈਂਸ ਅਤੇ ਪੁਲੀਸ ਨੇ ਮੂੰਹ ਹਨੇਰੇ ਕੀਤੀ ਕਾਰਵਾਈ

ਬਿਨਾਂ ਪਰਮਿਟ ਦੌੜਦੀਆਂ ਬੱਸਾਂ ਉੱਪਰ ਵਿਜੀਲੈਂਸ ਅਤੇ ਪੁਲੀਸ ਨੇ ਮੂੰਹ ਹਨੇਰੇ ਕੀਤੀ ਕਾਰਵਾਈ
ਇੱਕ ਬੱਸ ਜ਼ਬਤ, ਕਈ ਬੱਸਾਂ ਦੇ ਕੀਤੇ ਚਲਾਨ
ਚੰਡੀਗੜ੍ਹ, 9 ਜੂਨ (ਸ.ਬ.) ਵਿਜੀਲੈਂਸ ਬਿਊਰੋ ਤੇ ਪੁਲੀਸ ਵਲੋਂ ਪੂਰੇ ਪੰਜਾਬ ਵਿੱਚ ਅੱਜ ਸਵੇਰੇ ਚਾਰ ਵਜੇ ਗੈਰ-ਕਾਨੂੰਨੀ ਬੱਸਾਂ ਦੇ ਖਿਲਾਫ ਇਕ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ| ਇਸ ਦੇ ਤਹਿਤ ਬਿਨਾ ਪਰਮਿਟ ਦੇ  ਚਲ ਰਹੀਆਂ ਬੱਸਾਂ ਦੇ ਖਿਲਾਫ ਕਾਰਵਾਈ ਕੀਤੀ ਗਈ| ਇਸ ਮੌਕੇ ਤੇ ਕਾਰਵਾਈ ਵਿੱਚ ਟ੍ਰਾਂਸਪੋਰਟ ਵਿਭਾਗ ਨੂੰ ਦੂਰ ਰੱਖਿਆ ਗਿਆ ਹੈ| ਇਸ ਮੌਕੇ ਜ਼ਿਲਾ ਹੁਸ਼ਿਆਰਪੁਰ ਵਿੱਚ ਚਲ ਰਹੀਆਂ ਬਾਦਲਾਂ ਦੀਆਂ ਬੱਸਾਂ ਤੇ ਸ਼ਿਕੰਜਾ ਕਸਦੇ ਹੋਏ ਅਨੇਕਾਂ ਬੱਸਾਂ ਦਾ ਚਾਲਾਨ ਕੱਟਿਆ|
ਇਸੇ ਤਰ੍ਹਾਂ ਜ਼ਿਲਾ ਬਰਨਾਲਾ ਵਿੱਚ ਵੀ ਪ੍ਰਾਈਵੇਟ ਬੱਸਾਂ ਦੀ ਅਚਾਨਕ ਚੈਕਿੰਗ ਕੀਤੀ ਗਈ| ਸਾਰੇ ਬੱਸਾਂ ਦੇ ਪਰਮਿਟ, ਬੀਮੇ ਆਦਿ ਕਾਗਜ ਚੈਕ ਕੀਤੇ ਗਏ ਤੇ ਇਨ੍ਹਾਂ ਸਭ ਦੀ ਇਕ ਰਿਪੋਰਟ ਬਣਾ ਕੇ ਚੰਡੀਗੜ੍ਹ ਭੇਜੀ ਗਈ|
ਉਧਰ, ਰੂਪਨਗਰ ਜ਼ਿਲੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ| ਰੋਪੜ-ਚੰਡੀਗੜ੍ਹ ਸੜਕ ਤੇ ਸੋਲਖਿਆ ਪਿੰਡ ਟੋਲ ਪਲਾਜ਼ਾ ਦੇ ਨੇੜੇ ਸਵੇਰੇ ਡੀ.ਐਸ.ਪੀ. ਵਿਜੀਲੈਂਸ ਰਾਕੇਸ਼ ਕੁਮਾਰ ਦੀ ਨਿਗਰਾਨੀ ਵਿੱਚ ਰੂਪਨਗਰ ਟ੍ਰੈਫਿਕ ਪੁਲੀਸ ਨੇ ਸੜਕਾਂ ਤੇ ਚਲਦੀਆਂ ਬੱਸਾਂ ਦੇ ਕਾਗਜ਼ਾਤ ਚੈਕ ਕੀਤੇ ਅਤੇ ਨਾਜਾਇਜ਼ ਚੱਲਦੀਆਂ ਬੱਸਾਂ ਦੇ ਚਲਾਨ ਕੀਤੇ ਗਏ, ਇਕ ਬੱਸ ਨੂੰ ਜ਼ਬਤ ਵੀ ਕੀਤਾ ਗਿਆ|

Leave a Reply

Your email address will not be published. Required fields are marked *