ਬਿਨਾਂ ਵੀਜ਼ਾ ਭਾਰਤ ਆਉਣ ਦੇ ਦੋਸ਼ ਵਿੱਚ ਚੀਨੀ ਜੋੜਾ ਗ੍ਰਿਫਤਾਰ

ਸਿਧਾਰਥਨਗਰ, 9 ਫਰਵਰੀ (ਸ.ਬ.) ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲੇ ਵਿੱਚ ਹਥਿਆਰਬੰਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਇਕ ਚੀਈ ਜੋੜੇ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਬਿਨਾਂ ਵੀਜ਼ੇ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ| ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਹਥਿਆਰਬੰਦ ਸੁਰੱਖਿਆ ਫੋਰਸ ਨੇ ਨੇਪਾਲ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਸਥਿਤ ਕਕਰਹਵਾ ਕਸਬੇ ਵਿੱਚ ਚੀਈਪਰਿਵਾਰ ਨਾਲ ਉਨ੍ਹਾਂ ਦੇ ਭਾਰਤੀ ਵਾਹਨ ਚਾਲਕ ਅਤੇ ਗਾਈਡ ਨੂੰ ਵੀ ਗ੍ਰਿਫਤਾਰ ਕੀਤਾ ਹੈ|
ਸੂਤਰਾਂ ਨੇ ਦੱਸਿਆ ਕਿ ਚੀਈ ਪਰਿਵਾਰ 22 ਜਨਵਰੀ ਨੂੰ ਬਿਨਾਂ ਵੀਜ਼ੇ ਦੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਖੇਤਰ ਵਿੱਚ ਆ ਗਿਆ ਸੀ| ਚੀਈ ਨਾਗਰਿਕ ਨਵੀਂ ਦਿੱਲੀ, ਹਿਮਾਚਲ, ਸਾਰਨਾਥ ਅਤੇ ਕੁਸ਼ੀਨਗਰ ਦੇ ਦੌਰੇ ਤੋਂ ਬਾਅਦ ਕਕਰਹਵਾ ਸਰਹੱਦ ਦੇ ਰਸਤੇ ਨੇਪਾਲ ਜਾਣ ਦੀ ਤਿਆਰੀ ਵਿੱਚ ਸੀ ਕਿ ਉਦੋਂ ਹਥਿਆਰਬੰਦ ਸੁਰੱਖਿਆ ਫੋਰਸ ਨੇ ਉਸ ਨੂੰ ਫੜ ਲਿਆ| ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਚੀਈ ਪਰਿਵਾਰ ਵਿੱਚ ਮੁਖੀਆ ਕੈਰੰਗ ਦਮਬਾ, ਪਤਨੀ, 2 ਬੇਟੇ ਅਤੇ ਇਕ ਬੇਟੀ ਸ਼ਾਮਲ ਹਨ, ਜੋ ਰਿਪਬਲਿਕ ਆਫ ਚਾਈਨਾ ਦੇ ਵਾਸੀ ਹਨ| ਜਦੋਂ ਕਿ ਵਾਹਨ ਚਾਲਕ ਜਿਤੇਂਦਰ ਉੱਤਰ ਪ੍ਰਦੇਸ਼ ਦੇ ਬਾਗਪਤ ਅਤੇ ਗਾਈਡ ਤੇਨਜਿੰਗ ਸੋਫਿਲ ਹਿਮਾਚਲ ਪ੍ਰਦੇਸ਼ ਦੇ ਵਾਸੀ ਹਨ| ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਸੁਰੱਖਿਆ ਫੋਰਸ ਨੇ ਗ੍ਰਿਫਤਾਰੀ ਤੋਂ ਬਾਅਦ ਸਾਰਿਆਂ ਨੂੰ ਮੋਹਨਾ ਥਾਣੇ ਦੀ ਪੁਲੀਸ ਨੂੰ ਸੌਂਪ ਦਿੱਤਾ|

Leave a Reply

Your email address will not be published. Required fields are marked *