ਬਿਨਾ ਲਾਈਸੰਸ ਤੋਂ ਚਲਦੀ ਕੈਬ ਸਰਵਿਸ ਦੇ ਖਿਲਾਫ ਸ਼ਿਕਾਇਤ ਦਿੱਤੀ

ਐਸ.ਏ.ਐਸ ਨਗਰ 1 ਸਤੰਬਰ (ਜਸਵਿੰਦਰ ਸਿੰਘ) ਆਰ.ਟੀ.ਆਈ ਕਾਰਕੁੰਨ ਐਡਵੋਕੇਟ ਸਬਜੀਤ ਕੌਰ ਨੇ ਸਾਈਬਰ ਸੈਲ ਮੁਹਾਲੀ ਵਿਖੇ ਇਨ ਡਰਾਇਵਰ ਕੈਬ ਦੇ ਖਿਲਾਫ ਸ਼ਿਕਾਇਤ ਕੀਤੀ ਹੈ| ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਹ ਮਹਿਲਾ ਹੋਣ ਦੇ ਨਾਤੇ ਮਹਿਲਾਵਾਂ ਦੇ ਸੁਰੱਖਿਆ ਦੇ ਮੁੱਦੇ ਨੂੰ ਚੁੱਕਦੀ ਰਹਿੰਦੀ ਹੈ|  ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਸ਼ਹਿਰ ਵਿਚ ਚਲ ਰਹੀ ਸਸਤੀ ਦਰਾਂ ਵਾਲੀ ਕੈਬ ਚੱਲ ਰਹੀ ਹੈ| ਜਦ ਉਨ੍ਹਾਂ ਐਸ.ਟੀ.ਏ ਅਤੇ ਜੀ.ਐਸ.ਟੀ ਡਿਪਾਟਮੈਂਟ ਕੋਲੋ ਆਰ.ਟੀ.ਆਈ ਰਾਹੀਂ ਜਾਣਕਾਰੀ ਮੰਗੀ ਤਾਂ ਇਨ੍ਹਾਂ ਡਿਪਾਟਮੈਂਟ ਵੱਲੋਂ ਸੂਚਿਤ ਕੀਤਾ ਗਿਆ ਇਨ ਡਰਾਇਵਰ ਕੈਬ ਕੋਲ ਕੋਈ ਲਾਇਸੈਂਸ ਨਹੀਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਾਈਬਰ ਸੈਲ ਮੁਹਾਲੀ ਵਿਖੇ ਦਰਜ ਕਰਵਾਈ|
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਸ਼ੋਸਲ ਮੀਡੀਆ ਅਕਾTੁਂਟ ਤੇ ਅਜੇ ਵੀ  ਇਸ ਕੰਪਨੀ ਦੀ ਐਡ ਵੇਖਣ ਨੂੰ ਮਿਲ ਰਹੀ ਹੈ|  

Leave a Reply

Your email address will not be published. Required fields are marked *