ਬਿਨ੍ਹਾਂ ਟਿਕਟ ਦੇ ਏਅਰਪੋਰਟ ਦੀ ਸਖਤ ਸਕਿਓਰਟੀ ਨੂੰ ਪਾਰ ਕਰਕੇ ਜਹਾਜ਼ ਵਿੱਚ ਚੜ੍ਹ ਗਈ 7 ਸਾਲ ਦੀ ਬੱਚੀ

ਜਨੇਵਾ, 4 ਨਵੰਬਰ (ਸ.ਬ.)  7 ਸਾਲ ਦੀ ਇਕ ਬੱਚੀ ਘਰ ਤੋਂ ਭੱਜ ਗਈ ਅਤੇ ਜੇਨੇਵਾ ਏਅਰਪੋਰਟ ਲਈ ਟ੍ਰੇਨ ਦਾ ਸਫਰ ਕਰ ਕੇ ਟਿਕਟ ਨਾ ਹੋਣ ਉਤੇ ਵੀ ਜਹਾਜ਼ ਵਿੱਚ ਚੜ੍ਹ ਗਈ| ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਏਅਰਪੋਰਟ ਦੀ ਟਾਈਟ ਸਕਿਓਰਟੀ ਤੱਕ ਨੂੰ ਉਹ ਪਾਰ ਕਰ ਗਈ ਅਤੇ ਕਿਸੇ ਨੂੰ ਉਸ ਉਤੇ ਸ਼ੱਕ ਤੱਕ ਨਾ ਹੋਇਆ| ਉਹ ਅਜਿਹੇ ਹਾਵਭਾਵ ਵਿਖਾ ਰਹੀ ਸੀ ਜਿਵੇਂ ਕਿ ਆਪਣੇ ਮਾਤਾ-ਪਿਤਾ ਨੂੰ ਖੋਜ ਰਹੀ ਹੈ| ਉਹ ਜਿਨੇਵਾ ਰੇਲਵੇ ਸਟੇਸ਼ਨ ਉਤੇ ਮਾਤਾ-ਪਿਤਾ ਨੂੰ ਧੋਖਾ ਦੇ ਕੇ ਭੱਜ ਗਈ| ਉਸ ਦੇ ਮਾਤਾ-ਪਿਤਾ ਦੀ ਸਵਿਸ ਪੁਲੀਸ ਨੇ ਮਦਦ ਕੀਤੀ ਅਤੇ ਏਅਰਪੋਰਟ ਉਤੇ ਇੰਸਟਾਲ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਫੜੀ ਗਈ| ਸਿਕਓਰਿਟੀ ਨੂੰ ਧੋਖਾ ਦੇ ਕੇ ਉਹ ਜਹਾਜ਼ ਵਿੱਚ ਬੈਠ ਗਈ ਉਸ ਵੇਲੇ ਕਿਸੇ ਨੇ ਇਸ ਗੱਲ ਨੂੰ ਨੋਟਿਸ ਕੀਤਾ ਅਤੇ ਉਸ ਨੂੰ ਪੁਲੀਸ ਹਵਾਲੇ ਕੀਤਾ| ਪਲੇਨ ਫ਼ਰਾਂਸ ਜਾ ਰਿਹਾ ਸੀ| ਬੱਚੀ ਨੇ ਇਹ ਸਭ ਕਿਉਂ ਕੀਤਾ ਇਸਦੀ ਪੁਸ਼ਟੀ ਨਹੀਂ ਹੋ ਪਾਈ ਹੈ|

Leave a Reply

Your email address will not be published. Required fields are marked *