ਬਿਮਸਟੇਕ ਸੰਮੇਲਨ : ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਕਾਠਮੰਡੂ/ਨਵੀਂ ਦਿੱਲੀ, 30 ਅਗਸਤ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਗੁਆਂਢੀ ਦੇਸ਼ ਨੇਪਾਲ ਪਹੁੰਚ ਗਏ ਹਨ| ਇੱਥੇ ਪ੍ਰਧਾਨ ਮੰਤਰੀ ਬੇਅ ਆਫ ਬੰਗਾਲ ਇਨੀਸ਼ੀਏਟਿਵ ਫੌਰ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕਾਰਪੋਰੇਸ਼ਨ ਦੇ ਚੌਥੇ ਸੰਮੇਲਨ ਵਿਚ ਹਿੱਸਾ ਲੈਣਗੇ| ਨੇਪਾਲ ਪਹੁੰਚਣ ਮਗਰੋਂ ਪੀ.ਐਮ. ਮੋਦੀ ਨੇ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਭੰਡਾਰੀ ਨਾਲ ਮੁਲਾਕਾਤ ਕੀਤੀ| ਇਸ ਦੌਰਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਉਨ੍ਹਾਂ ਨਾਲ ਸੀ| ਇਸ ਮਗਰੋਂ ਸੰਮੇਲਨ ਦਾ ਪੂਰਨ ਉਦਘਾਟਨ ਸੈਸ਼ਨ ਦਾ ਆਯੋਜਨ ਹੋਵੇਗਾ| ਸੰਮੇਲਨ ਦੀ ਸਮਾਪਤੀ 31 ਅਗਸਤ ਨੂੰ ਹੋਵੇਗੀ|

Leave a Reply

Your email address will not be published. Required fields are marked *