ਬਿਮਾਰੀਆਂ ਤੋਂ ਬਚਾਓ ਲਈ ਸੈਰ ਅਤੇ ਕਸਰਤ ਜਰੂਰੀ : ਬਲਬੀਰ ਸਿੱਧੂ

ਬਿਮਾਰੀਆਂ ਤੋਂ ਬਚਾਓ ਲਈ ਸੈਰ ਅਤੇ ਕਸਰਤ ਜਰੂਰੀ : ਬਲਬੀਰ ਸਿੱਧੂ

ਹਲਕਾ ਵਿਧਾਇਕ ਨੇ ਪੱਲਿਓਂ ਪੈਸੇ ਖਰਚ ਕੇ ਨੇਚਰ ਪਾਰਕ ਵਿੱਚ ਲਗਵਾਇਆ ਓਪਨ ਜਿਮ
ਐਸ. ਏ. ਐਸ. ਨਗਰ, 2 ਅਕਤੂਬਰ (ਸ.ਬ.) ਅੱਜ ਦੇ ਤੇਜ ਤਰਾਰ ਯੁੱਗ ਵਿਚ ਲੋਕਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰਨਾਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਸੈਰ ਅਤੇ ਕਸਰਤ ਬਹੁਤ ਜਰੂਰੀ ਹੈ| ਇਹ ਗੱਲ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਸਥਾਨਕ ਫੇਜ਼ 8 ਵਿੱਚ ਸਥਿਤ ਨੇਚਰ ਪਾਰਕ ਵਿੱਚ ਆਪਣੇ ਪੱਲਿਓਂ ਪੈਸੇ ਖਰਚ ਕੇ ਲਗਵਾਏ ਉਪਨ ਜਿਮ ਦੀ ਰਸਮੀ ਸ਼ੁਰੂਆਤ ਮੌਕੇ ਹਾਜਿਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਸਿਹਤਮੰਦ ਵਿਅਕਤੀ ਹੀ ਇੱਕ ਸਿਹਤਮੰਦ ਸਮਾਜ ਦੀ ਸਿਰਜਨਾ ਕਰ ਸਕਦੇ ਹਨ ਅਤੇ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਸ਼ਹਿਰ ਵਾਸੀਆਂ ਨੂੰ ਨਾ ਸਿਰਫ ਸਿਹਤ ਵਾਸਤੇ ਜਾਗਰੂਕ ਕੀਤਾ ਜਾਵੇ ਬਲਕਿ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਣ|
ਉਹਨਾਂ ਦੱਸਿਆ ਕਿ ਉਹ ਖੁਦ ਵੀ ਰੋਜਾਨਾ ਇਸ ਪਾਰਕ ਵਿੱਚ ਸੈਰ ਅਤੇ ਕਸਰਤ ਕਰਨ ਆਉਂਦੇ ਹਨ ਅਤੇ ਲੋਕਾਂ ਦੀ ਮੰਗ ਅਨੁਸਾਰ ਉਹਨਾਂ ਵਲੋਂ ਆਪਣੇ ਪੱਲਿਓ ਪੈਸੇ ਖਰਚ ਕੇ ਕਸਰਤ ਦੀਆਂ ਇਹ ਮਸ਼ੀਨਾ ਲਗਾਵਈਆਂ ਗਈਆਂ ਹਨ ਤਾਂ ਜੋ ਇੱਥੇ ਸੈਰ ਕਰਨ ਵਾਲੇ ਲੋਕਾਂ ਨੂੰ ਇਸਦਾ ਲਾਭ ਹਾਸਿਲ ਹੋ ਸਕੇ| ਉਹਨਾਂ ਕਿਹਾ ਕਿ ਜਿਮ ਦੀਆਂ ਮਸ਼ੀਨਾਂ ਤਿਆਰ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਇੱਥੇ ਬੱਚੇ, ਨੌਜਵਾਨ ਅਤੇ ਬਜੁਰਗ ਸਾਰੇ ਹੀ ਆਪਣੀ ਸਿਹਤ ਅਨੁਸਾਰ ਹਲਕੀ ਜਾਂ ਭਾਰੀ ਕਸਰਤ ਕਰ ਸਕਣ| ਉਹਨਾਂ ਕਿਹਾ ਕਿ ਸ਼ਹਿਰਵਾਸੀ ਸੈਰ ਕਰਨ ਲਈ ਤਾਂ ਪਾਰਕਾਂ ਦੀ ਵਰਤੋਂ ਕਰ ਲੈਂਦੇ ਹਨ ਪਰੰਤੂ ਪਰੰਤੂ ਕਸਰਤ ਆਦਿ ਲਈ ਜਿੰਮ ਵਿਖੇ ਭਾਰੀ ਫੀਸ ਅਦਾ ਕਰਨੀ ਪੈਂਦੀ ਹੈ ਅਤੇ ਲੋਕਾਂ ਦੀ ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਨੇਚਰ ਪਾਰਕ ਵਿਖੇ ਇਸ ਓਪਨ ਜਿੰਮ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਇਥੇ ਸੈਰ ਕਰਨ ਲਈ ਆਏ ਹੋਏ ਲੋਕ ਬਿਨਾਂ ਕੋਈ ਫੀਸ ਅਦਾ ਕੀਤੇ ਕਸਰਤ ਕਰ ਸਕਣ|
ਇਸ ਮੌਕੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੇ ਭਰਾ ਸ੍ਰ. ਜੀਤੀ ਸਿੱਧੂ ਨੇ ਦੱਸਿਆ ਕਿ ਇਸ ਜਿਮ ਵਾਸਤੇ ਕੁਲ ਦਸ ਮਸ਼ੀਨਾਂ ਤਿਆਰ ਕਰਵਾਈਆਂ ਗਈਆਂ ਹਨ ਅਤੇ ਇਹਨਾਂ ਮਸ਼ੀਨਾਂ ਨੂੰ ਬਣਾਉਣ ਲਈ ਉੱਚ ਪੰਧਰੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ| ਜਿਮ ਦੀਆਂ ਮਸ਼ੀਨਾਂ ਦੀ ਕੀਮਤ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਇਹਨਾਂ ਦੀ ਕੁਲ ਕੀਮਤ ਲੱਖਾਂ ਵਿੱਚ ਹੈ| ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਸੀਨੀਅਰ ਸਿਟੀਜਨਾਂ ਅਤੇ ਹੋਰਨਾਂ ਲੋਕਾਂ ਨੇ ਵਿਧਾਇਕ ਸ. ਸਿੱਧੂ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਓਪਨ ਜਿੰਮ ਨਾਲ ਸ਼ਹਿਰ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਅਮਰੀਕ ਸਿੰਘ ਸੋਮਲ, ਨਰੈਣ ਸਿੰਘ ਸਿੱਧੂ, ਸੁਰਿੰਦਰ ਸਿੰਘ ਰਾਜਪੂਤ, ਨਛੱਤਰ ਸਿੰਘ, ਜਸਬੀਰ ਸਿੰਘ ਮਣਕੂ (ਸਾਰੇ ਕੌਂਸਲਰ), ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਕਮਲਪ੍ਰੀਤ ਸਿੰਘ ਬੰਨੀ, ਨਿਰਮਲ ਸਿੰਘ ਸੱਭਰਵਾਲ, ਬਾਲਾ ਸਿੰਘ ਰਾਘੋ, ਮੁਲਾਜਮ ਆਗੂ ਸੁੱਚਾ ਸਿੰਘ ਕਲੌੜ, ਰਣਜੀਤ ਸਿੰਘ ਗਿੱਲ ਜਗਤਪੁਰਾ, ਕਰਨਲ ਚਰਨਜੀਤ ਸਿੰਘ ਖਹਿਰਾ, ਜਗੀਰ ਸਿੰਘ ਲਾਲੀਆ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ|

Leave a Reply

Your email address will not be published. Required fields are marked *