ਬਿਰਧ ਆਸ਼ਰਮ ਵਿਖੇ ਪੱਤਰਕਾਰ ਤਾਲਮੇਲ ਕਮੇਟੀ ਰਾਜਪੁਰਾ ਨੇ ਲਾਏ 50 ਰੁੱਖ

ਰਾਜਪੁਰਾ, 8 ਸਤੰਬਰ (ਅਭਿਸ਼ੇਕ ਸੂਦ) ਅੱਜ ਇਥੋਂ ਦੇ ਸਲਾਮਪੁਰ ਰੋਡ ਤੇ ਸਥਿਤ ਬਿਰਧ ਆਸ਼ਰਮ ਵਿਖੇ ਪੱਤਰਕਾਰ ਤਾਲਮੇਲ ਕਮੇਟੀ ਰਾਜਪੁਰਾ ਦੇ ਕਨਵੀਨਰ ਅਸ਼ੋਕ ਪ੍ਰੇਮੀ ਦੀ ਅਗਵਾਈ ਹੇਠ ਨਿਉ ਪ੍ਰੈਸ ਕਲੱਬ ਰਾਜਪੁਰਾ, ਮੀਡੀਆ ਕਲੱਬ ਰਾਜਪੁਰਾ, ਪੱਤਰਕਾਰ ਕਲੱਬ ਰਾਜਪੁਰਾ ਦੇ ਸਹਿਯੋਗ ਸਦਕਾ ਵਾਤਾਵਰਨ ਸ਼ੁੱਧ ਰੱਖਣ ਲਈ ਫੱਲਦਾਰ ਅਤੇ ਛਾਂਦਾਰ ਰੁੱਖ ਲਾਏ ਗਏ| ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂਕਿ ਵਿਸ਼ੇਸ ਮਹਿਮਾਨ ਵਜੋਂ ਸ਼੍ਰੀਮਤੀ ਗੁਰਮੀਤ ਕੌਰ ਕੰਬੋਜ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਨਗਰ ਕੌਂਸਲ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ ਪਹੁੰਚੇ|
ਇਸ ਸਬੰਧੀ ਗੱਲਬਾਤ ਕਰਦਿਆਂ ਕਨਵੀਨਰ ਅਸ਼ੋਕ ਪ੍ਰੇਮੀ, ਪ੍ਰਧਾਨ ਰਣਜੀਤ ਸਿੰਘ, ਪ੍ਰਧਾਨ ਅਜੇ ਕਮਲ ਅਤੇ ਚੈਅਰਮੈਨ ਚਰੰਜੀ ਸ਼ਰਮਾ ਨੇ ਦੱਸਿਆ ਕਿ ਰਾਜਪੁਰਾ ਵਿਖੇ ਸਮੂਹ ਪੱਤਰਕਾਰ ਭਾਈਚਾਰੇ ਦੀ ਇਕੱਤਰਤਾ ਲਈ ਤਾਲਮੇਲ ਕਮੇਟੀ ਬਣਾਈ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਸਮਾਜ ਸੇਵੀ ਕੰਮਾਂ ਵਿੱਚ ਹਰ ਸਮੇਂ ਵੱਧ ਤੋਂ ਵੱਧ ਯੋਗਦਾਨ ਪਾਵੇਗੀ| ਇਸ ਮੌਕੇ ਬਿਰਧ ਆਸ਼ਰਮ ਦੇ ਪ੍ਰਬੰਧਕ ਓ ਪੀ ਅਰੋੜਾ, ਮੁਰਲੀ ਅਰੋੜਾ, ਹਰਪ੍ਰੀਤ ਸਿੰਘ ਚੋਜੀ, ਚਿਰਨਜੀਵ ਖੁਰਾਨਾ,ਸੁਰਿੰਦਰ ਮੁੱਖੀ, ਕਮਲ ਵਰਮਾ, ਮੋਹਨ ਲਾਲ, ਵਿਨੈ ਨਿੰਰਕਾਰੀ, ਮੋਹਨ ਲਾਲ ਮੱਕੜ, ਸੁਰਿੰਦਰ ਸ਼ਰਮਾ, ਅਸ਼ੋਕ ਕੁਮਾਰ ਅਤੇ ਪੱਤਰਕਾਰ ਭਾਈਚਾਰੇ ਦੇ ਮੈਂਬਰ ਹਾਜਰ ਸਨ|

Leave a Reply

Your email address will not be published. Required fields are marked *