ਬਿਲਾਸਪੁਰ ਵਿੱਚ ਪ੍ਰਾਈਵੇਟ ਬੱਸ ਦੇ ਖੱਡ ਵਿੱਚ ਡਿੱਗਣ ਨਾਲ 1 ਯਾਤਰੀ ਦੀ ਮੌਤ

ਬਿਲਾਸਪੁਰ, 5 ਨਵੰਬਰ (ਸ.ਬ.) ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਅੱਜ ਪ੍ਰਾਈਵੇਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ| ਇਸ ਹਾਦਸੇ ਵਿੱਚ ਇਕ ਯਾਤਰੀ ਦੀ ਮੌਤ ਅਤੇ ਦੂਜੇ ਜ਼ਖਮੀ ਹੋ ਗਏ| ਹਾਦਸਾ ਅੱਜ ਸਵੇਰ ਦੇ ਸਮੇਂ ਹੋਇਆ| ਮੌਕੇ ਤੇ ਪਹੁੰਚੀ ਪੁਲੀਸ ਨੇ ਰਾਹਤ ਬਚਾਅ ਕਾਰਜ ਜਾਰੀ ਕੀਤਾ| ਪ੍ਰਾਪਤ ਜਾਣਕਾਰੀ ਮੁਤਾਬਕ ਬਿਲਾਸਪੁਰ ਦੇ ਨਮਹੋਲ ਦੇ ਦਗਸੇਚ ਦੇ ਕੋਲ ਪ੍ਰਾਈਵੇਟ ਬਸ ਸੜਕ ਤੋਂ ਤਿਲਕ ਗਈ| ਗੋਰਿਯਾ ਨਾਂ ਦੀ ਇਹ ਬੇਕਾਬੂ ਹੋਈ ਬਸ ਤਿਲਕਣ ਨਾਲ ਹਾਦਸਾ ਵਾਪਰ ਗਿਆ| ਇਸ ਹਾਦਸੇ ਵਿੱਚ 1 ਯਾਤਰੀ ਦੀ ਮੌਤ ਅਤੇ 15 ਯਾਤਰੀ ਜ਼ਖਮੀ ਹੋ ਗਏ| ਇਹ ਬੱਸ ਬਿਲਾਸਪੁਰ ਤੋਂ ਸ਼ਿਮਲਾ ਜਾ ਰਹੀ ਸੀ| ਹਾਦਸੇ ਵਿੱਚ ਬਿਲਾਸਪੁਰ ਜ਼ਿਲ੍ਹੇ ਦੇ ਗੇਹਡਵੀ ਦੇ ਠਾਕੁਰ ਦਾਸ (60) ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖਮੀ ਯਾਤਰੀਆਂ ਨੂੰ ਬਿਲਾਸਪੁਰ ਦੇ ਸਥਾਨਕ ਹਸਪਤਾਲ ਵਿੱਚ ਭੇਜਿਆ ਗਿਆ|

Leave a Reply

Your email address will not be published. Required fields are marked *