ਬਿਲ ਪਾਸ ਕਰਕੇ ਕੇਂਦਰ ਸਰਕਾਰ ਨੇ ਕਿਸਾਨੀ ਤੇ ਡੀਜਲ ਛਿੱੜਕਣ ਦਾ ਕੰਮ ਕੀਤਾ : ਬੱਬੀ ਬਾਦਲ

ਐਸ.ਏ.ਐਸ.ਨਗਰ, 29 ਸਤੰਬਰ (ਜਸਵਿੰਦਰ ਸਿੰਘ) ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੇ ਦੇਸ਼ ਦੀ ਕਿਰਸਾਨੀ ਤੇ ਡੀਜਲ ਛਿੜਕਣ ਦਾ ਕੰਮ ਕੀਤਾ ਹੈ ਅਤੇ ਪੰਜਾਬ ਦੇ ਕਿਸਾਨ ਭਾਜਪਾ ਨੂੰ ਕਦੇ ਮਾਫ ਨਹੀਂ ਕਰਣਗੇ| ਇਹ ਗੱਲ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਵਲੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤੀ ਗਈ| ਉਹਨਾਂ ਕਿਹਾ ਕਿ ਇਨ੍ਹਾਂ ਬਿੱਲਾਂ ਸੰਬਧੀ ਰਾਸ਼ਟਰਪਤੀ ਵਲੋਂ ਬਿਨ੍ਹਾਂ ਕੁਝ ਸਮਾਂ ਵਿਚਾਰੇ ਹੀ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਨਾਲ ਕਿਸਾਨਾਂ ਦੀ ਬਣਦੀ  ਆਸ ਵੀ ਟੁੱਟ ਗਈ ਹੈ| 
ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਕਿਸਾਨ ਜੱਥੇਬੰਦੀਆਂ ਨਾਲ ਮਿਲਕੇ ਇਸ ਦਾ ਕੋਈ ਢੁੱਕਵਾਂ ਹੱਲ ਕੱਢਦੇ ਅਤੇ ਇਸ ਬਿੱਲ ਵਿੱਚ ਸੋਧ ਕਰਕੇ ਐਮ ਐਸ ਪੀ ਦੇ ਮੁੱਲ ਨੂੰ ਇਸ ਵਿੱਚ ਜੋੜਿਆ ਜਾਵੇ| ਉਹਨਾਂ ਕਿਹਾ ਕਿ ਇਨ੍ਹਾਂ ਦੇ ਪਾਸ ਹੋਣ ਤੋਂ ਬਾਅਦ ਹੁਣ ਕਿਸਾਨਾਂ ਦਾ ਵਿਰੋਧ ਹੋਰ ਵਧੇਗਾ| ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਿਸ ਲਵੇ|   

Leave a Reply

Your email address will not be published. Required fields are marked *