ਬਿਸਮਿੱਲ੍ਹਾ ਖਾਨ ਦੀਆਂ ਸ਼ਹਿਨਾਈਆਂ ਚੋਰੀ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦਾ ਹੀ ਪੋਤਰਾ ਗ੍ਰਿਫਤਾਰ

ਲਖਨਊ, 11 ਜਨਵਰੀ (ਸ.ਬ.) ਜਿਸ ਆਦਮੀ ਨੇ ਸੰਗੀਤ ਨਾਲ ਦੁਨੀਆਂ ਭਰ ਵਿੱਚ ਨਾ ਕਮਾਇਆ, ਜਿਸ ਨੂੰ ਭਾਰਤ ਰਤਨ ਮਿਲਿਆ ਅਤੇ ਜਿਸ ਦਾ ਕੋਈ ਸਾਨੀ ਨਹੀਂ ਸੀ, ਉਸ ਦਾ ਹੀ ਪੋਤਰਾ ਚੋਰ ਨਿਕਲਿਆ| ਯੂ.ਪੀ. ਪੁਲੀਸ ਨੇ ਬਿਸਮਿੱਲ੍ਹਾ ਖਾਨ ਦੀਆਂ ਸ਼ਹਿਨਾਈਆਂ ਚੋਰੀ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੇ ਪੋਤਰੇ ਨੂੰ ਗ੍ਰਿਫਤਾਰ ਕੀਤਾ ਹੈ| ਅਸਲ ਵਿੱਚ ਵਾਰਾਣਸੀ ਵਿੱਚ 5 ਦਸੰਬਰ ਨੂੰ ਉਸਤਾਦ ਬਿਸਮਿੱਲ੍ਹਾ ਖਾਨ ਦੇ ਘਰ ਵਿੱਚੋਂ 5 ਸ਼ਹਿਨਾਈਆਂ ਚੋਰੀ ਹੋਈਆਂ ਸਨ| ਮਾਮਲਾ ਗੰਭੀਰ ਸੀ, ਇਸ ਲਈ ਸਪੈਸ਼ਲ ਟਾਸਕ ਫੋਰਸ ਨੂੰ ਲਗਾਇਆ ਗਿਆ ਅਤੇ ਉਨ੍ਹਾਂ ਦਾ ਪੋਤਰਾ ਨਜ਼ਰੇ ਹਸਨ ਓਰਫ ਸ਼ਾਦਾਬ ਬੇਨਕਾਬ ਹੋ ਗਿਆ|
ਸ਼ਾਦਾਬ ਨਾਲ ਜਵੈਲਰ ਸ਼ੰਕਰ ਸੇਠ ਉਸ ਦੇ ਪੁੱਤਰ ਸੁਜੀਤ ਨੂੰ ਵੀ ਫੜ੍ਹਿਆ ਗਿਆ ਹੈ, ਜਿਨ੍ਹਾਂ ਦੀ ਮਦਦ ਨਾਲ ਚੋਰੀ ਕੀਤੀਆਂ ਗਈਆਂ ਸ਼ਹਿਨਾਈਆਂ ਵਿੱਚੋਂ ਚਾਂਦੀ ਕੱਢੀ ਗਈ ਸੀ| ਤਿੰਨਾਂ ਨੂੰ ਲਖਨਊ ਤੋਂ ਫੜ੍ਹਿਆ ਗਿਆ ਹੈ| ਪੁਲੀਸ ਮੁਤਾਬਕ ਸ਼ਾਦਾਬ ਨੇ ਗਲਤ ਸੰਗਤ ਵਿੱਚ ਪੈਣ ਤੋਂ ਬਾਅਦ ਪੈਸੇ ਲਈ ਇਹ ਸਭ ਕੀਤਾ| ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘਰ ਵਿੱਚੋਂ ਚੋਰੀ ਕੀਤੀਆਂ ਗਈਆਂ ਸ਼ਹਿਨਾਈਆਂ ਵਿੱਚੋਂ ਇਕ ਸਾਬਕਾ ਨਰਸਿਮ੍ਹਾ ਰਾਓ, ਇਕ ਸਾਬਕਾ ਮੰਤਰੀ ਕਪਿਲ ਸਿੱਬਲ ਅਤੇ ਇਕ ਲਾਲੂ ਪ੍ਰਸਾਦ ਯਾਦਵ ਨੇ ਬਿਸਮਿੱਲ੍ਹਾ ਖਾਨ ਨੂੰ ਤੋਹਫੇ ਵਿੱਚ ਦਿੱਤੀਆਂ ਸਨ|

Leave a Reply

Your email address will not be published. Required fields are marked *