ਬਿਹਤਰ ਪ੍ਰਸ਼ਾਸ਼ਨ ਸਬੰਧੀ ਸੁਝਾਅ ਦੇਣ ਵਾਲੇ ਨੌਜਵਾਨ ਗਣਤੰਤਰ ਦਿਵਸ ਮੌਕੇ ਹੋਣਗੇ ਸਨਮਾਨਿਤ : ਯਸ਼ਪਾਲ ਸ਼ਰਮਾ

ਐਸ.ਏ.ਐਸ.ਨਗਰ, 10 ਜਨਵਰੀ (ਸ.ਬ.) ਜ਼ਿਲ੍ਹੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਗੁੱਡ ਗਵਰਨੈਂਸ ਅਤੇ ਬੈਟਰ ਗਰਵਨੈਂਸ ਲਈ ਸੁਝਾਅ ਦੇਣ ਬਦਲੇ ਇਸ ਸਾਲ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਉਨਾਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਹ ਇਨਾਮ ਰੈਡ ਕਰਾਸ ਵਲੋਂ ਦਿੱਤੇ ਜਾਣਗੇ|
ਉਨਾਂ ਦੱਸਿਆ ਕਿ ਪਹਿਲੀਆਂ 3 ਪੁਜੀਸ਼ਨਾਂ ਹਾਸਿਲ ਕਰਨ ਵਾਲਿਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ| ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਨੂੰ 5 ਹਜ਼ਾਰ ਅਤੇ ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਨੂੰ 3 ਹਜ਼ਾਰ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਨੂੰ 2 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ|
ਉਹਨਾਂ ਦੱਸਿਆ ਕਿ ਇਸ ਮੰਤਵ ਲਈ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ| ਜਿਸ ਵਿੱਚ ਸਹਾਇਕ ਕਮਿਸ਼ਨਰ (ਜਨਰਲ), ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਜਸਬੀਰ ਸਿੰਘ, ਸਹਾਇਕ ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਕਮਲੇਸ਼ ਕੌਸ਼ਲ, ਸੁਪਰਡੈਂਟ ਜਗਦੀਪ ਸਿੰਘ ਅਤੇ ਐਮ.ਏ. ਕੁਲਦੀਪ ਚੰਦ ਨੂੰ ਸ਼ਾਮਿਲ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਇਸ ਵਾਰ ਗਣਤੰਤਰ ਦਿਵਸ ਮੌਕੇ ਨੌਜਵਾਨਾਂ ਦੇ ਬੈਠਣ ਲਈ 100 ਵੱਖਰੀਆਂ ਸੀਟਾਂ ਵੀ ਲਗਾਈਆਂ ਜਾਣਗੀਆਂ|

Leave a Reply

Your email address will not be published. Required fields are marked *